ਕਿਸਾਨ ਜਥਿਆਂ ਵੱਲੋਂ ਦਿੱਲੀ ਕੂਚ ਜਾਰੀ

ਕਿਸਾਨ ਜਥਿਆਂ ਵੱਲੋਂ ਦਿੱਲੀ ਕੂਚ ਜਾਰੀ

ਟਰੈਕਟਰ-ਟਰਾਲੀਆਂ ਲੈ ਕੇ ਦਿੱਲੀ ਵੱਲ ਰਵਾਨਾ ਹੁੰਦੇ ਹੋਏ ਕਿਸਾਨ।

ਕੇਕੇ ਬਾਂਸਲ

ਰਤੀਆ, 24 ਜਨਵਰੀ 

ਪਿੰਡ ਹਾਸੰਗਾ ਦੇ ਕਿਸਾਨ ਅੱਜ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ 26 ਜਨਵਰੀ  ਦੀ ਪਰੇਡ ’ਚ ਆਪਣਾ ਯੋਗਦਾਨ ਪਾਉਣ ਲਈ  ਦਿੱਲੀ ਵੱਲ ਰਵਾਨਾ ਹੋ ਗਏ ਹਨ। ਜਾਣਕਾਰੀ ਦਿੰਦਿਆਂ ਸਿਕੰਦਰ ਸਿੰਘ ਖਾਲਸਾ ਤੇ ਵਰਿਆਮ ਸਿੰਘ ਨੇ ਦੱਸਿਆ ਕਿ ਅਸੀਂ ਆਪਣਾ ਖਾਣ ਪੀਣ ਦਾ ਰਾਸ਼ਨ ਪਿੰਡ ਵਿੱਚੋਂ ਇਕੱਠਾ ਕੀਤਾ ਹੈ। ਸਾਰੇ ਪਿੰਡ ਵੱਲੋਂ  ਵਧ ਚੜ੍ਹ ਕੇ ਯੋਗਦਾਨ ਪਾਇਆ ਗਿਆ। ਸਭ ਤੋਂ ਖਾਸ ਗੱਲ ਵੇਖਣ ਨੂੰ ਇਹ ਮਿਲੀ ਕਿ ਏਥੋਂ ਦੇ ਨੌਜਵਾਨਾਂ ਨੇ ਹਰ ਕੰਮ ਦੀ ਜ਼ਿੰਮੇਵਾਰੀ ਮੂਹਰੇ ਲੱਗ ਕੇ ਆਪ ਨਿਭਾਈ, ਜਿਨ੍ਹਾਂ ਨੂੰ ਸਰਕਾਰਾਂ ਨਸ਼ੇੜੀ ਕਹਿ ਕੇ ਬਦਨਾਮ ਕਰਦੀਆਂ ਸਨ।  ਇਸ ਸੰਘਰਸ਼ ਵਿੱਚ ਔਰਤਾਂ ਦਾ ਵੱਡਾ ਯੋਗਦਾਨ ਹੈ। ਸਰਕਾਰੀ ਗੈਰ ਸਰਕਾਰੀ ਸ਼ਰਾਰਤ ਕਰਨ ਵਾਲਿਆਂ ਤੋਂ ਬਚ ਕੇ ਚੱਲਿਆ ਜਾਵੇਗਾ। ਇਸ ਮੌਕੇ ਸਮੁੱਚੀ ਜਥੇਬੰਦੀ ਨੇ ਸੁੱਖ ਸ਼ਾਂਤੀ ਲਈ ਗੁਰੂ ਘਰ ਅਰਦਾਸ ਕਰਵਾਈ ਤੇ 6 ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਰਵਾਨਾ ਹੋਏ। ਇਸ ਮੌਕੇ ਕਿਸਾਨ ਸਭਾ ਦੇ ਕਾਮਰੇਡ ਨਰਿੰਦਰ ਕੌਰ ਨੇ ਗੱਲਬਾਤ ਦੌਰਾਨ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਲਾਗੂ ਕਰਨ ਨਾਲ ਦੇਸ਼ ਦੀ ਕਿਸਾਨੀ ਤਬਾਹ ਹੋਣ ਤੇ ਕਿਸਾਨਾਂ ਦੇ ਨਾਲ ਮਜ਼ਦੂਰਾਂ, ਦੁਕਾਨਦਾਰਾਂ, ਆੜ੍ਹਤੀਆਂ ਅਤੇ ਛੋਟੇ ਕਾਰੋਬਾਰੀਆਂ, ਜਨਤਕ ਅਦਾਰਿਆਂ ਦਾ ਉਜਾੜਾ ਤੈਅ ਹੋ ਚੁੱਕਾ ਹੈ, ਜਿਸ ਸਦਕਾ ਇਹ ਲੋਕ ਘੋਲ ਹੋਰ ਤਿੱਖੇ ਹੋਣਗੇ ਤੇ ਜਿੱਤ ਹਮੇਸ਼ਾ ਲੋਕਾਂ ਦੀ ਹੁੰਦੀ ਹੈ। ਇਸ ਤੋਂ ਇਲਾਵਾ ਅਤਿ ਦੀ ਠੰਢ ’ਚ ਦਿੱਲੀ ਵਿੱਚ ਕਿਸਾਨ ਸੰਘਰਸ਼ ’ਚ ਡਟੇ ਕਿਸਾਨਾਂ, ਔਰਤਾਂ ਤੇ ਬਚਪਨ ਦੇ ਸੀਨੇ ਅੰਦਰ ਖੂਨ ਉਬਾਲੇ ਮਾਰ ਰਿਹਾ ਹੈ। ਉਹ ਆਪਣੀ ਮਿੱਟੀ ਨੂੰ ਬਚਾਉਣ ਲਈ ਬੜੇ ਉਤਸ਼ਾਹ, ਜੋਸ਼, ਜਜ਼ਬੇ ਨਾਲ ਸੰਘਰਸ਼ ਦੀ ਜਿੱਤ ਵੱਲ ਵੱਧ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਸੰਘਰਸ਼ ਦੀ ਜਿੱਤ ਨਹੀਂ ਹੁੰਦੀ ਤੱਦ ਤੱਕ ਦਿੱਲੀ ਤੋਂ ਪੰਜਾਬ ਵਾਪਸ ਨਹੀਂ ਪਰਤਣਗੇ। ਏਪਵਾ ਆਗੂ ਪਰਮਜੀਤ ਕੌਰ ਅਤੇ ਗੁਰਜੀਤ ਕੌਰ  ਦਾ ਕਹਿਣਾ ਹੈ ਕਿ ਉਹ ਦੇਸ਼ ਦੀ ਮਿੱਟੀ ਨੂੰ ਸਲਾਮ ਕਰਦੀ ਹੈ ਅਤੇ ਇਸ ਨੂੰ ਗੁਲਾਮ ਨਹੀਂ ਦੇਖਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਨੂੰ ਲਈ ਲੜਨਾ ਗੁਨਾਹ ਨਹੀਂ। ਉਸ ਦਾ ਕਹਿਣਾ ਹੈ ਕਿ ਉਹ ਸੰਘਰਸ਼ ਜਿੱਤ ਕੇ ਹੀ ਘਰ ਵਾਪਸ ਜਾਣਗੀਆਂ।   ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਹਾਸੰਗਾ ਵਿੱਚ ਕਿਸਾਨ ਮਜ਼ਦੂਰ ਨੇਤਾ ਰਾਮ ਚੰਦ ਸਹਿਨਾਲ ਨੇ ਕਿਹਾ ਕਿ ਕੇਂਦਰੀ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦਾ ਜ਼ਿਆਦਾ ਪ੍ਰਭਾਵ ਗਰੀਬ ਮਜ਼ਦੂਰਾਂ ਅਤੇ ਕਿਸਾਨਾਂ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਅੱਗੇ ਕਾਲੇ ਕਾਨੂੰਨ ਰੱਦ ਕਰਨ, ਫ਼ਸਲ ਦਾ ਘੱਟੋ ਘੱਟ ਸਮਰਥਨ ਮੁੱਲ ਅਤੇ ਫ਼ਸਲਾਂ ਦੀ ਖਰੀਦ ਗਰੰਟੀ ਆਦਿ ਮੰਗਾਂ ਰੱਖੀਆਂ ਗਈਆਂ ਹਨ ਪਰ ਜਦ ਤੱਕ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਤੱਦ ਤੰਕ ਸੰਘਰਸ਼ ਜਾਰੀ ਰਹੇਗਾ।

ਜੀਂਦ (ਮਹਾਵੀਰ ਮਿੱਤਲ): ਦਿੱਲੀ ਕਿਸਾਨ ਪਰੇਡ ਲਈ ਲਗਭਗ 40 ਟਰੈਕਟਰਾਂ ਦੇ ਨਾਲ ਸੈਂਕੜੇ ਕਿਸਾਨਾਂ ਦਾ  ਕਾਫਲਾ ਪਿੰਡ ਅਲੇਵਾ ਤੋਂ ਦਿੱਲੀ ਵੱਲ ਰਵਾਨਾ ਹੋਇਆ। ਸਾਬਕਾ ਪੰਚਾਇਤ ਮੈਂਬਰ ਰਾਜਵੀਰ  ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਅਲੇਵਾ ਬਲਾਕ ਦੇ ਪੇਂਗਾ ਤੋਂ ਲਗਭਗ 55 ਅਤੇ  ਨਗੂਰਾਂ ਤੋਂ 20 ਟਰੈਕਟਰਾਂ ਦੇ ਨਾਲ ਰਾਸ਼ਨ-ਪਾਣੀ ਲੈਕੇ ਕਿਸਾਨਾਂ ਨੇ ਦਿੱਲੀ ਵਿੱਚ  ਪਰੇਡ ਵਿੱਚ ਭਾਗ ਲੈਣ ਲਈ ਕੂਚ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪਿੰਡ ਤੋਂ ਕਈ ਮਹਿਲਾਵਾਂ  ਵੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਉਨ੍ਹਾਂ ਦੇ ਨਾਲ ਜਾ ਰਹੀਆਂ ਹਨ। ਇਸ ਮੌਕੇ ਪਿੰਡ ਅਲੇਵਾ ਤੋਂ ਬਲਜੀਤ ਸਿੰਘ, ਸੁਭਾਸ਼ ਚੰਦ, ਸਤੀਸ਼ ਕੁਮਾਰ, ਮਨੋਜ, ਪੱਪੂ, ਰਾਜ  ਕੁਮਾਰ,  ਰਾਜਪਾਲ ਅਤੇ ਰਮੇਸ਼ ਚਹਿਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਪ੍ਰਸ਼ਾਸਨ, ਤਪਾ ਖਾਪ ਤੇ ਕਿਸਾਨ ਜਥੇਬੰਦੀਆਂ ਦੀ ਬੈਠਕ

ਜੀਂਦ: ਐੱਸਡੀਐੱਮ ਸੁਮਿਤ ਸਿਹਾਗ ਅਤੇ ਤਪਾ ਖਾਪ ਅਤੇ ਹੋਰ ਕਿਸਾਨ ਸੰਗਠਨਾਂ ਦੇ ਵਿਚਕਾਰ ਅਹਿਮ ਬੈਠਕ ਹੋਈ। ਬੈਠਕ ਵਿੱਚ ਡੀਐੱਸਪੀ ਤਾਹਿਰ ਹੁਸੈਨ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।  ਇਸ ਬੈਠਕ ਵਿੱਚ ਤਪਾ ਪ੍ਰਤੀਨਿੱਧੀਆਂ, ਕਿਸਾਨ ਆਗੂਆਂ ਨਾਲ ਦਿੱਲੀ ਵਿੱਚ ਧਰਨੇ ਉੱਤੇ ਜਾ ਰਹੇ ਕਿਸਾਨ ਕਾਫਲੇ ਨੂੰ ਪ੍ਰਸ਼ਾਸਨ ਦੇ ਨਾਲ ਤਾਲਮੇਲ ਬਣਾਏ ਰੱਖਣ ਅਤੇ ਸਾਂਤੀਪੂਰਵਕ ਯਾਤਰਾ ਜਾਰੀ ਰੱਖਣ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਐੱਸਡੀਐੱਮ ਸੁਮਿਤ ਸਿਹਾਗ ਨੇ ਬੈਠਕ ਵਿੱਚ ਮੌਜੂਦ ਜਨ ਪ੍ਰਤੀਨਿਧੀਆਂ ਅਤੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਟਰੈਕਟਰ ਯਾਤਰਾ ਨੂੰ ਨਿਯਮਾਂ ਅਨੁਸਾਰ ਹੀ ਅੰਜਾਮ ਦੇਣ। ਐੱਸਡੀਐੱਮ ਅਤੇ ਡੀਐੱਸਪੀ ਨੇ ਵੀ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਬੈਠਕ ਵਿੱਚ ਸ਼ਾਮਲ ਸਾਰੇ ਖਾਪ ਪ੍ਰਤੀਨਿੱਧੀਆਂ ਸਾਰੇ ਕਿਸਾਨਾਂ ਨੇ ਵੀ ਟਰੈਕਟਰ ਯਾਤਰਾ ਨੂੰ ਸ਼ਾਂਤੀਪੂਰਵਕ ਨਾਲ ਮੁਕੰਮਲ ਕੀਤੇ ਜਾਣ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਕਿਧਰੇ ਵੀ ਰੋਡ ਜਾਮ ਜਿਹੀ ਸਥਿਤੀ ਨਹੀਂ ਬਨਣ ਦਿੱਤੀ ਜਾਵੇਗੀ। ਬੈਠਕ ਵਿੱਚ ਕਿਸਾਨ ਆਗੂ ਬਲਵੀਰ ਸਿੰਘ, ਪ੍ਰਤੀਮ ਸਿੰਘ, ਰਣਧੀਰ ਸਿੰਘ ਮੋਰ, ਸੱਤਪਾਲ ਮੋਰ, ਫਕੀਰ ਚੰਦ, ਰਤਨ ਸਿੰਘ ਤੋਂ ਇਲਾਵਾ ਹੋਰ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All