ਪੱਤਰ ਪ੍ਰੇਰਕ
ਟੋਹਾਣਾ, 9 ਜੁਲਾਈ
ਇਥੋਂ ਦੇ ਇਕ ਨੌਸਰਬਾਜ਼ ਗਰੋਹ ਨੇ ਕਿਸਾਨ ਦੇ ਕਰੀਬ 50 ਟਰੈਕਟਰ ਤੇ ਟਰਾਲੀਆਂ ਤੇ ਅਨੇਕਾਂ ਡੰਪਰ ਗਾਇਬ ਕਰਨ ਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਇਕ ਨੌਸਰਬਾਜ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਐੱਸਪੀ ਅਜਾਇਬ ਸਿੰਘ ਨੇ ਦੱਸਿਆ ਕਿ ਨੌਸਰਬਾਜ਼ ਨੇ ਗੋਰਖ਼ਪੁਰ ਪ੍ਰਮਾਣੁੂ ਬਿਜਲੀਘਰ ਵਿੱਚ ਮਿੱਟੀ ਢੁਆਈ ਲਈ ਕਿਰਾਏਨਾਮੇ ਹੇਠ ਇਸ਼ਤਿਹਾਰ ਦਿੱਤਾ ਤਾਂ 50 ਤੋਂ ਵੱਧ ਟਰੈਕਟਰ ਮਾਲਕਾਂ ਨੇ ਟਰੈਕਟਰ-ਟਰਾਲੀ ਤੇ ਦਰਜਨ ਭਰ ਡੰਪਰ ਕਿਰਾਏ ਤੇ ਦੇਣ ਦੀ ਹਾਮੀ ਭਰੀ। ਕਿਰਾਏਨਾਮੇ ਵਿੱਚ ਸ਼ਰਤ ਰੱਖੇ ਬਗੈਰ ਡਰਾਈਵਰ ਦੇ ਟਰੈਕਟਰ-ਟਰਾਲੀਆਂ ਤੇ ਡੰਪਰਾਂ ਦਾ ਕਿਰਾਇਆ ਹਰ ਮਹੀਨੇ ਬੈਂਕ ਖਾਤੇ ਵਿੱਚ ਪਾਇਆ ਜਾਵੇਗਾ। ਚਾਰ ਮਹੀਨੇ ਬੀਤ ਜਾਣ ਤੇ ਕਿਰਾਇਆ ਬੈਂਕ ਵਿੱਚ ਨਾ ਪਾਉਣ ’ਤੇ ਨੌਸਰਬਾਜ਼ਾਂ ਦੇ ਮੋਬਾਈਲ ਬੰਦ ਆਉਣ ਤੇ ਲੱਗੇ ਤਾਂ ਪੁਲੀਸ ਨੇ ਦਰਜਨਭਰ ਕਿਸਾਨਾਂ ਦੀ ਸ਼ਿਕਾਇਤ ਦਰਜ ਕਰਾਉਣ ਤੇ ਪਿੰਡ ਚੌਬਾਰਾ ਦੇ ਬਿੱਟੂ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ’ਤੇ ਲਿਆ ਗਿਆ ਹੈ। ਉਨ੍ਹਾਂ ਵੱਲੋ ਚੋਰੀ ਵੇਚੇ ਗਏ ਡੰਪਰ ਤੇ ਤਿੰਨ ਟਰੈਕਟਰ ਪੁਲੀਸ ਨੇ ਬਰਾਮਦ ਕੀਤੇ ਹਨ ਤੇ ਪਿੰਡ ਚੌਬਾਰਾ ਦੇ ਨਰੇਸ਼ ਕੁਲੇਰੀ, ਸੋਨੂੰ ਤੇ ਕੇ.ਡੀ. ਦੀ ਪੁਲੀਸ ਤਲਾਸ਼ ਕਰ ਰਹੀ ਹੈ।
ਲੁਟੇਰਿਆਂ ਨੇ ਔਰਤ ਤੋਂ ਚੁੂੜੀਆਂ ਖੋਹੀਆਂ
ਟੋਹਾਣਾ: ਮੋਟਰਸਾਈਕਲ ’ਤੇ ਆਏ ਦੋ ਲੁਟੇਰੇ ਔਰਤ ਦੇ ਹੱਥਾਂ ਤੋਂ ਚਾਰ ਤੋਲੇ ਸੋਨੇ ਦੀਆਂ ਚਾਰ ਚੁੂੜੀਆਂ ਚਮਕਾਉਣ ਦੇ ਬਹਾਨੇ ਕੱਢਵਾਕੇ ਕੁੱਝ ਹੀ ਮਿੰਟਾਂ ਵਿੱਚ ਲੈ ਕੇ ਫ਼ਰਾਰ ਹੋ ਗਏ। ਠੱਗੀ ਦੀ ਵਾਰਦਾਤ ਦੀ ਸੂਚਨਾ ਦੇਣ ’ਤੇ ਡੀਐੱਸਪੀ ਅਜਾਇਬ ਸਿੰਘ ਤੇ ਐੱਸਐੱਚਓ ਕਪਿਲ ਸਿਹਾਗ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜੇ ਤੇ ਜਾਂਚ ਅਰੰਭੀ ਹੈ। ਪੁਲੀਸ ਨੂੰ ਦਿੱਤੇ ਬਿਆਨਾ ਵਿੱਚ ਪੀੜਤ ਔਰਤ ਰਾਜਰਾਨੀ ਮੁੰਜਾਲ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾ ਸੈਰ ਕਰ ਕੇ ਵਾਪਸ ਘਰ ਪਰਤ ਰਹੀ ਸੀ ਕਿ ਇਕ ਨੌਜਵਾਨ ਬਾਈਕ ’ਤੇ ਆਇਆ ਤੇ ਰਾਹ ਪੁੱਛਣ ਦੇ ਬਹਾਨੇ ਉਸਨੂੰ ਰੋਕਿਆ। ਇਸੇ ਦੌਰਾਨ ਦੂਜਾ ਨੌਜਵਾਨ ਆਇਆ ਤੇ ਸੋਨਾ ਚਮਕਾਉਣ ਦੇ ਬਹਾਨੇ ਉਸਦੀਆਂ ਚਾਰੋਂ ਚੁੱੜੀਆਂ ਕੱਢਵਾ ਕੇ ਕੁੱਝ ਹੀ ਮਿੰਟਾ ਵਿੱਚ ਦੋਵੇਂ ਲਾਪਤਾ ਹੋ ਗਏ। ਪੁਲੀਸ ਟੀਮਾਂ ਹਾਦਸੇ ਵਾਲੀ ਥਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲ ਰਹੀ ਹੈ।