ਪੱਤਰ ਪ੍ਰੇਰਕ
ਟੋਹਾਣਾ, 18 ਜੂਨ
ਇਥੋਂ ਦੇ ਪਿੰਡ ਚਿੰਦੜ ਦੇ ਕਿਸਾਨ ਹਰੀ ਸਿੰਘ ਦੇ ਵੀਹ ਸਾਲਾ ਲੜਕੇ ਮੋਹਿਤ ਦੀ ਖੇਤ ਵਿੱਚ ਕੰਮ ਕਰਦੇ ਸਮੇਂ ਕੀਟਨਾਸ਼ਕ ਦਵਾਈ ਚੜ੍ਹਨ ਕਾਰਨ ਮੌਤ ਹੋ ਗਈ। ਇਸ ਤੋਂ ਪਹਿਲਾਂ ਦਵਾਈ ਚੜ੍ਹਨ ਕਾਰਨ ਉਹ ਬੇਹੋਸ਼ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਹਾਲਤ ਵਿਗੜਨ ’ਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਸਾਬਕਾ ਸਰਪੰਚ ਦੀ ਮੌਤ: ਇਥੋਂ ਪਿੰਡ ਕੁਲਾਂ ਦੀ ਸਾਬਕਾ ਸਰਪੰਚ ਦਲਿਤ ਮਹਿਲਾ ਸ਼ਾਂਤੀ ਦੇਵੀ ਦੀ ਕਰੋਨਾ ਨਾਲ 55 ਸਾਲ ਦੀ ਉਮਰ ਵਿੱਚ ਅਗਰੋਹਾ ਮੇਡੀਕਲ ਕਾਲਜ ਵਿੱਚ ਮੌਤ ਹੋ ਗਈ। ਪਰਿਵਾਰ ਮੁਤਾਬਿਕ ਸ਼ਾਂਤੀ ਦੇਵੀ ਨੂੰ ਚਾਰ ਦਿਨ ਪਹਿਲਾਂ ਸਾਹ ਦੀ ਤਕਲੀਫ਼ ਹੋਣ ’ਤੇ ਟੋਹਾਣਾ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿਥੇ ਸਿਹਤ ਵਿਗੜਣ ’ਤੇ ਉਸ ਨੂੰ ਅਗਰੋਹਾ ਮੈਡੀਕਲ ਕਾਲਜ ਲਿਜਾਇਆ ਗਿਆ ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।