ਪੱਤਰ ਪ੍ਰੇਰਕ
ਜੀਂਦ, 17 ਫਰਵਰੀ
ਜੀਂਦ ਦੀ ਚੌਧਰੀ ਰਣਵੀਰ ਸਿੰਘ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਜੇਸ਼ ਪੂਨੀਆ ਦੀ ਉਨ੍ਹਾਂ ਦੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਵਿਦਾਈ ਕਰ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਰਜਿਸਟਰਾਰ ਰਾਜੇਸ਼ ਪੂਨੀਆ ਦੀ ਇੱਥੇ ਕਰੀਬ 14 ਮਹੀਨੇ ਪਹਿਲਾਂ ਨਿਯੁਕਤੀ ਹੋਈ ਸੀ ਤੇ ਇਹ ਨਿਯੁਕਤੀ 3 ਸਾਲਾਂ ਲਈ ਕੀਤੀ ਜਾਂਦੀ ਹੈ ਪਰ ਇਨ੍ਹਾਂ ਨੂੰ ਸਮਾਂ ਪੂਰਾ ਕਰਨ ਤੋਂ ਪਹਿਲਾਂ ਹੀ ਰਾਜਪਾਲ ਹਰਿਆਣਾ ਨੇ ਹਟਾ ਦਿੱਤਾ। ਇਸਦਾ ਕਾਰਨ ਯੂਨੀਵਰਸਿਟੀ ਵਿੱਚ ਉਨ੍ਹਾਂ ਦੇ ਕਾਰਜਕਾਲ ਵਿੱਚ ਹੋਈਆਂ ਭਰਤੀਆਂ ਵਿੱਚ ਕਈ ਪ੍ਰਕਾਰ ਦੀਆਂ ਸ਼ਿਕਾਇਤਾਂ ਦੱਸਿਆ ਗਿਆ ਹੈ। ਰਜਿਸਟਰਾਰ ’ਤੇ ਲੱਗੇ ਦੋਸ਼ਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਇੱਥੋਂ ਵਿਦਾ ਕਰ ਦਿੱਤਾ ਗਿਆ ਹੈ।