ਪੱਤਰ ਪ੍ਰੇਰਕ
ਏਲਨਾਬਾਦ, 16 ਜੂਨ
ਇਥੇ ਭਾਜਪਾ ਵਲੋਂ ਅੱਜ ਅਭਿਨੇਤਰੀ ਅਤੇ ਬਿੱਗ ਬਾਸ ਫੇਮ ਸੋਨਾਲੀ ਫੋਗਾਟ ਨੇ ਸ਼ਹਿਰ ਦੇ ਅਨੇਕ ਵਾਰਡਾਂ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਕੇ ਉਨ੍ਹਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਸੋਨਾਲੀ ਫੋਗਾਟ ਨੇ ਆਖਿਆ ਕਿ ਭਾਜਪਾ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਹੈ ਜੋ ਹਮੇਸ਼ਾ ਵਿਕਾਸ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਮੌਕੇ ਉਨ੍ਹਾਂ ਖੇਤਰ ਦੇ ਵਿਕਾਸ ਲਈ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਗੋਬਿੰਦ ਕਾਂਡਾ,ਜਸਵੀਰ ਚਹਿਲ,ਅਮੀਰ ਚੰਦ, ਮਹਿਤਾ ਸਹਿਤ ਅਨੇਕ ਪਾਰਟੀ ਆਗੂ ਮੌਜੂਦ ਸਨ।
ਐੱਸਡੀਐੱਮ ਏਲਨਾਬਾਦ ਨੇ ਦੱੱਸਿਆ ਕਿ ਬਲਾਕ ਏਲਨਾਬਾਦ ਦੀਆਂ 47 ਗਰਾਮ ਪੰਚਾਇਤਾਂ ਦੀਆਂ ਵੋਟਰ ਸੂਚੀਆਂ ਵਿੱਚ ਸੁਧਾਈ ਦਾ ਕੰਮ ਸ਼ੁਰੂ ਹੋ ਗਿਆ ਹੈ।
ਚੋਣ ਅਮਲੇ ਨੇ ਖੁਦ ਵੀ ਵੋਟਾਂ ਪਾਉਣ ਲਈ ਪ੍ਰਬੰਧ ਮੰਗੇ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਆਗਾਮੀ 19 ਜੂਨ ਨੂੰ ਹੋਣ ਵਾਲੀਆਂ ਨਗਰ ਪਾਲਿਕਾ ਚੋਣਾਂ ’ਚ ਡਿਊਟੀ ’ਤੇ ਲੱਗੇ ਕਰਮਚਾਰੀਆਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੇ ਜਾਣ ਦੀ ਮੰਗ ਕੀਤੀ ਹੈ। ਹਰਿਆਣਾ ਵਿਦਿਆਲਾ ਅਧਿਆਪਕ ਸੰਘ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ, ਜ਼ਿਲ੍ਹਾ ਸਕੱਤਰ ਬੂਟਾ ਸਿੰਘ ਨੇ ਦੱਸਿਆ ਹੈ ਕਿ ਆਗਾਮੀ 19 ਜੂਨ ਨੂੰ ਨਗਰ ਪਾਲਿਕਾ ਤੇ ਨਗਰ ਪਰਿਸ਼ਦ ਦੀਆਂ ਚੋਣਾਂ ਦੌਰਾਨ ਅਨੇਕਾਂ ਕਰਮਚਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਕਰਮਚਾਰੀ ਆਗੂਆਂ ਨੇ ਮੰਗ ਕੀਤੀ ਹੈ ਕਿ ਜਿਹੜੇ ਕਰਮਚਾਰੀਆਂ ਦੀਆਂ ਚੋਣ ’ਚ ਡਿਊਟੀ ਲੱਗੀ ਹੈ ਤੇ ਉਨ੍ਹਾਂ ਦਾ ਕਿਸੇ ਹੋਰ ਖੇਤਰ ’ਚ ਵੋਟ ਹੈ ਤਾਂ ਉਨ੍ਹਾਂ ਨੂੰ ਵੋਟ ਦੇਣ ਦੇ ਅਧਿਕਾਰ ਦਾ ਪ੍ਰਬੰਧ ਕੀਤਾ ਜਾਏ।