ਪੱਤਰ ਪ੍ਰੇਰਕ
ਰਤੀਆ, 12 ਸਤੰਬਰ
ਐਂਟੀਨਾਰਕੋਟਿਕ ਸੈੱਲ ਦੇ ਇੰਚਾਰਜ ਰਛਪਾਲ ਸਿੰਘ ਦੀ ਅਗਵਾਈ ਹੇਠ ਪਲੀਸ ਨੇ ਪਿੰਡ ਸਕੂਲ ਲਾਬਾਂ ਢਾਣੀ ਦੀ ਮੰਡੀ ਵਿੱਚ ਛਾਪਾ ਮਾਰ ਕੇ ਗਾਂਜੇ ਦੀ ਵੱਡੀ ਖੇਪ ਫੜੀ ਹੈ। ਇਸ ਸਬੰਧੀ ਇੱਕ ਕਾਰ ਸਣੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਸਬੰਧਤ ਟੀਮ ਪਿੰਡ ਚਿੰਮੋ ਦੇ ਬੱਸ ਸਟੈਂਡ ’ਤੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਉੜੀਸਾ ਵੱਲੋਂ ਆ ਰਹੇ ਕੰਟੇਨਰ ਵਿੱਚ ਗਾਂਜਾ ਲੈ ਕੇ ਪਿੰਡ ਸਕੂਲ ਲਾਬਾਂ ਢਾਣੀ ਦੀ ਮੰਡੀ ਵਿੱਚ ਮੁਲਜ਼ਮ ਆਏ ਹੋਏ ਹਨ। ਪੁਲੀਸ ਨੇ ਕੰਟੇਨਰ ਸਮੇਤ ਇੱਕ ਕਾਰ ਅਤੇ 2 ਨੌਜਵਾਨਾਂ ਨੂੰ ਕਾਬੂ ਕੀਤਾ। ਮੁਲਜ਼ਮ ਦੀ ਪਛਾਣ ਸੂਰਜ ਭਾਨ ਪਿੰਡ ਹਿਜਰਾਵਾਂ ਕਲਾਂ ਤੇ ਸੁਰੇਸ਼ ਕੁਮਾਰ ਵਜੋਂ ਹੋਈ। ਕੰਟੇਨਰ ਵਿੱਚੋਂ 6 ਗੱਟੇ ਗਾਂਜਾ ਬਰਾਮਦ ਮਿਲਿਆ ਅਤੇ ਕਾਰ ਵਿੱਚੋਂ 2 ਗੱਟੇ ਗਾਂਜਾ ਬਰਾਮਦ ਹੋਇਆ। ਜਿਸ ਦਾ ਕੁੱਲ ਭਾਰ 2 ਕੁਇੰਟਲ 10 ਕਿੱਲੋ ਬਣਦਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਵਾਹਨਾਂ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਕੇਸ ਦਰਜ ਕਰ ਲਿਆ ਹੈ।