ਪੱਤਰ ਪ੍ਰੇਰਕ
ਯਮੁਨਾਨਗਰ, 20 ਮਾਰਚ
ਜਮਨਾ ਆਟੋ ਇੰਡਸਟ੍ਰੀਜ਼ ਦੇ ਕਾਰਪੋਰੇਟ ਸਮਾਜਿਕ ਸਰੋਕਾਰ ਸੈੱਲ ਵੱਲੋਂ ਅੱਜ ਗੁਰੂ ਨਾਨਕ ਖਾਲਸਾ ਕਾਲਜ ਦੇ ਲਗਪਗ 435 ਹੋਣਹਾਰ ਵਿਦਿਆਰਥੀਆਂ ਨੂੰ 16 ਲੱਖ ਰੁਪਏ ਦੇ ਨਕਦ ਵਜ਼ੀਫੇ ਵੰਡੇ ਗਏ। ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਕੁਰੂਕਸ਼ੇਤਰ ਯੁੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਡਾ. ਅੰਕੇਸ਼ਵਰ ਪ੍ਰਕਾਸ਼ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਜਮਨਾ ਆਟੋ ਇੰਡਸਟ੍ਰੀਜ਼ ਦੇ ਕਦਮ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਸ ਰਕਮ ਦੀ ਸਹੀ ਵਰਤੋਂ ਕਰ ਕੇ ਆਪਣਾ ਭੱਵਿਖ ਉਜਵਲ ਬਣਾਉਣ ਦੀ ਅਪੀਲ ਕੀਤੀ। ਜਮਨਾ ਆਟੋ ਇੰਡਸਟ੍ਰੀਜ਼ ਦੀ ਕਾਰਪੋਰੇਟ ਸਮਾਜਿਕ ਸਰੋਕਾਰ ਸੈੱਲ ਦੀ ਮੁਖੀ ਸਯਮ ਮਰਾਠਾ ਨੇ ਆਪਣੀ ਕੰਪਨੀ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਕਈ ਸਰਕਾਰੀ ਸਕੂਲ ਗੋਦ ਲਏ ਹੋਏ ਹਨ, ਮਹਿਲਾਵਾਂ ਸਸ਼ਕਤੀਕਰਨ ਕਲਿਆਣ ਲਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਅਤੇ ਵਾਤਾਵਰਨ ਸੁਧਾਰ ਦੇ ਕਈ ਪ੍ਰਾਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਮੇਜਰ ਹਰਿੰਦਰ ਸਿੰਘ ਕੰਗ ਨੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ ਅਤੇ ਕਾਲਜ ਦੀ ਵਿਦਿਅਕ, ਖੇਡਾਂ, ਸਮਾਜ ਸੇਵਾ ਅਤੇ ਖੂਨਦਾਨ ਸਬੰਧੀ ਰਿਪੋਰਟ ਪੇਸ਼ ਕੀਤੀ। ਕਾਲਜ ਪ੍ਰਬੰਧਕ ਕਮੇਟੀ ਦੇ ਉੱਪ ਪ੍ਰਧਾਨ ਮੇਜਰ ਆਰਐੱਸ ਭੱਟੀ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਵਜ਼ੀਫਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸੱਕਤਰ ਬਲਵੰਤ ਸਿੰਘ ਬਾਂਗਾ, ਦੇਵਿੰਦਰ ਸ਼ਰਮਾ, ਡਾ. ਕਮਲਪ੍ਰੀਤ ਕੌਰ, ਡਾ. ਇੰਦਰਾ ਕਪੂਰ, ਡਾ. ਮੀਨੂ ਕਪੂਰ, ਪ੍ਰੋਫੈਸਰ ਸੰਤੋਸ਼ ਕੂਰਾ, ਡਾ. ਅੰਮ੍ਰਿਤਾ ਪ੍ਰੀਤਮ, ਪ੍ਰੋ. ਗੁਰਵਿੰਦਰ ਕੌਰ, ਡਾ. ਉਦੇਭਾਨ ਸਿੰਘ, ਡਾ. ਪਾਇਲ ਲਾਂਬਾ, ਪ੍ਰੋਫੈਸਰ ਸ਼ਵੇਤਾ ਸਚਦੇਵਾ, ਡਾ. ਅਨੀਤਾ ਬ੍ਰਾਲ ਅਤੇ ਹੋਰ ਅਧਿਆਪਕ ਮੌਜੂਦ ਸਨ।