ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 10 ਅਕਤੂਬਰ
ਬਲਾਕ ਬਾਬੈਨ ਦੇ ਪਿੰਡ ਰਾਮਪੁਰਾ ਵਿਚ ਜੇਜੇਪੀ ਦੇ ਕੌਮੀ ਜਨਰਲ ਸਕੱਤਰ ਦਿਗਵਿਜੈ ਸਿੰਘ ਚੌਟਾਲਾ, ਕਾਨੂੰਨ ਤੇ ਰੁਜ਼ਗਾਰ ਮੰਤਰੀ ਅਨੂਪ ਧਾਨਕ ਨੇ ਖੁੱਲ੍ਹਾ ਦਰਬਰ ਲਾ ਕੇ ਹਲਕੇ ਦੇ ਲੋਕਾਂ ਦੀਆਂ ਸਮਸਿਆਵਾਂ ਨੂੰ ਸੁਣੀਆਂ ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਚੌਟਾਲਾ ਨੇ ਕਿਹਾ ਕਿ ਸੂਬੇ ਵਿੱਚ ਸਥਿਤ ਪ੍ਰਾਈਵੇਟ ਕੰਪਨੀਆਂ ਵਿਚ ਮਿਲਣ ਵਾਲੇ 75 ਫ਼ੀਸਦੀ ਰੁਜ਼ਗਾਰ ਨਾਲ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੰਸਥਾਨਾਂ ਵਿਚ ਮਿਲਣ ਵਾਲਾ 75 ਫ਼ੀਸਦੀ ਰੁਜ਼ਗਾਰ ਵੀ ਬੁਢਾਪਾ ਪੈਨਸ਼ਨ ਦੀ ਤਰਜ਼ ’ਤੇ ਲੰਮੇ ਸਮੇਂ ਲਈ ਯਾਦ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਵਿਚ 50 ਫ਼ੀਸਦੀ ਤੇ ਸਰਕਾਰੀ ਰਾਸ਼ਨ ਦੇ ਡਿਪੂ ਵਿਚ 33 ਫ਼ੀਸਦੀ ਮਹਿਲਾ ਕੋਟਾ ਹੋਣ ਨਾਲ ਮਹਿਲਾਵਾਂ ਹੋਰ ਮਜ਼ਬੂਤ ਹੋਣਗੀਆਂ। ਦਿਗਵਿਜੈ ਨੇ ਕਿਹਾ ਕਿ ਜੇਜੇਪੀ ਤਾਊ ਦੇਵੀ ਲਾਲ ਦੀਆਂ ਨੀਤੀਆਂ ’ਤੇ ਚਲਦੇ ਹੋਏ ਸੂਬੇ ਦੇ ਹਰ ਵਰਗ ਦੇ ਲੋਕਾਂ ਨੂੰ ਫਾਇਦਾ ਪਹੁੰਚਾ ਕੇ ਦੇਵੀ ਲਾਲ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਦੁਸ਼ਿਅੰਤ ਚੌਟਾਲਾ ਨੇ ਮੁੱਖ ਮੰਤਰੀ ਬਣਨ ਦੀ ਸਿਖਲਾਈ ਲੈ ਲਈ ਹੈ ਅਤੇ 2024 ਵਿੱਚ ਜਦ ਉਹ ਸੂਬੇ ਦੇ ਮੁੱਖ ਮੰਤਰੀ ਬਣਨਗੇ ਤਾਂ ਪਹਿਲੀ ਕਲਮ ਨਾਲ ਸਾਰੀਆਂ ਸਮਸਿਆਵਾਂ ਦਾ ਹੱਲ ਹੋ ਜਾਵੇਗਾ। ਇਸ ਮੌਕੇ ਪ੍ਰੋਗਰਾਮ ਦੇ ਆਯੋਜਕ ਐਂਡੀ ਵੜੈਚ ਰਾਮ ਪੁਰਾ, ਕੁਲਦੀਪ ਮੁਲਤਾਨੀ, ਜਸਵਿੰਦਰ ਸਿੰਘ ਖਹਿਰਾ, ਕੁਲਦੀਪ ਜਖਵਾਲਾ, ਸੂਬੇ ਸਿੰਘ ਤਿਉੜੀ, ਸੰਦੀਪ ਲਾਡਾਂ ਤੋਂ ਇਲਾਵਾ ਕਈ ਜੇਜੇਪੀ ਨੇਤਾ ਮੌਜੂਦ ਸਨ। ਖੁੱਲ੍ਹੇ ਦਰਬਾਰ ਵਿਚ ਅਧਿਕਾਰੀ ਰਹੇ ਨਦਾਰਦ ਪਿੰਡ ਰਾਮਪੁਰਾ ਵਿਚ ਜਦ ਦਿਗਵਿਜੈ ਸਿੰਘ ਚੌਟਾਲਾ ਤੇ ਸੂਬੇ ਦੇ ਕਾਨੂੰਨ ਤੇ ਰੁਜ਼ਗਾਰ ਰਾਜ ਮੰਤਰੀ ਖੁਲਾ ਦਰਬਰ ਲਾ ਕੇ ਜਦ ਲੋਕਾਂ ਦੀਆਂ ਸਮਸਿਅਵਾਂ ਸੁਣ ਰਹੇ ਸਨ ਤਾਂ ਉਥੇ ਪੰਚਾਇਤ ਵਿਭਾਗ ਦੇ ਗਰਾਮ ਸਕਤਰ ਤੇ ਇਕ ਜੇ ਈ ਨੂੰ ਛੱਡ ਕੇ ਬਾਕੀ ਹੋਰ ਸਾਰੇ ਅਧਿਕਾਰੀ ਗੈਰਹਾਜ਼ਰ ਰਹੇ ਜਦ ਮੰਤਰੀ ਨੂੰ ਲੋਕ ਆਪਣੀਆਂ ਸਮਸਿਆਵਾਂ ਸੁਣਾ ਰਹੇ ਸਨ।