ਪੱਤਰ ਪ੍ਰੇਰਕ
ਜੀਂਦ,19 ਮਈ
ਖੇਤੀ ਕਾਨੂੰਨਾਂ ਖ਼ਿਲਾਫ਼ ਧਰਮਗੜ੍ਹ ਟੌਲ ਪਲਾਜ਼ਾ ’ਤੇ 145ਵੇਂ ਦਿਨ ਵੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਟੌਲ ਮੁਕਤ ਪ੍ਰੋਗਰਾਮ ਜਾਰੀ ਰਿਹਾ। ਧਰਨੇ ਦੀ ਪ੍ਰਧਾਨਗੀ ਪ੍ਰਿਥੀ ਸਿੰਘ ਸਾਬਕਾ ਸਰਪੰਚ ਧਰਮਗੜ੍ਹ ਨੇ ਕੀਤੀ। ਸੰਕੇਤਕ ਭੁੱਖ ਹੜਤਾਲ ’ਤੇ ਪਿੰਡ ਉਝਾਣਾ ਤੋਂ ਚਾਂਦ ਰਾਮ, ਸੁਰੇਸ਼, ਸੁਸ਼ੀਲ, ਰਾਮਦੀਆ ਅਤੇ ਬਲਵੰਤ ਬੈਠੇ। ਇਸ ਧਰਨੇ ਵਿੱਚ ਪਿੰਡ ਦਬਲੈਨ, ਸੁੰਦਰਪੁਰ, ਬਡਨਪੁਰ, ਉਝਾਣਾ, ਨੈਪੇਵਾਲਾ, ਕੋਇਲ, ਲੋਨ, ਧਮਤਾਨ ਅਤੇ ਕਾਲਵਨ ਅਤੇ ਆਲੇ ਦੁਆਲੇ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਮੰਚ ਦਾ ਸੰਚਾਲਨ ਡਾ. ਰਾਮ ਚੰਦਰ ਨੇ ਕੀਤਾ। ਹਰਿਆਣਾ ਕਿਸਾਨ ਸਭਾ ਤੋਂ ਬਲਵੀਰ ਸਿੰਘ ਨੇ ਕਿਹਾ ਕਿ ਹੁਣ ਕਿਸਾਨ ਅੰਦੋਲਨ ਇਸ ਮੁਕਾਮ ਉੱਤੇ ਪਹੁੰਚ ਗਿਆ ਹੈ ਕਿ ਸਾਨੂੰ ਏਕਤਾ ਦੀ ਲੜ ਹੈ। ਪੂਨਮ ਬਡਨਪੁਰ ਨੇ ਕਿਹਾ ਕਿ ਭਾਜਪਾ ਅਤੇ ਜੇਜੇਪੀ ਅੰਦੋਲਨ ਨੂੰ ਕਮਜ਼ੋਰ ਕਰਨ ’ਤੇ ਤੁਲੀ ਹੋਈ ਹੈ।