ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 27 ਅਪਰੈਲ
ਮੋਗਾ-ਬਰਨਾਲਾ ਕੌਮੀ ਮਾਰਗ ਸਥਿਤ ਪਿੰਡ ਮਾਛੀਕੇ ਵਿੱਚ ਨਵੀਂ ਬਣੀ ਸੜਕ ਕਾਰਨ ਦਰਪੇਸ਼ ਸਮੱਸਿਅਵਾਂ ਦੇ ਹੱਲ ਲਈ ਬੀਤੇ ਪੰਜ ਮਹੀਨੇ ਤੋਂ ਧਰਨੇ ’ਤੇ ਬੈਠੇ ਧਰਨਾਕਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਮੋਗਾ ਦੇ ਡੀਸੀ ਕੁਲਵੀਰ ਸਿੰਘ ਪੁੱਜੇ। ਉਨ੍ਹਾਂ ਸਮੱਸਿਅਵਾਂ ਸੁਣੀਆਂ ਅਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਕਿਰਤੀ ਕਿਸਾਨ ਯੂਨੀਅਨ ਦੀ ਪਿੰਡ ਇਕਾਈ ਦੇ ਪ੍ਰਧਾਨ ਚਮਕੌਰ ਸਿੰਘ ਨੇ ਡੀਸੀ ਮੋਗਾ ਨੂੰ ਦੱਸਿਆ ਕਿ ਨਵੀਂ ਸੜਕ ਬਹੁਤ ਉੱਚੀ ਬਣਾਈ ਗਈ ਹੈ, ਜਿਸ ਨਾਲ ਪਿੰਡ ਨੂੰ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਬਣ ਗਈ ਹੈ।