ਪੱਤਰ ਪ੍ਰੇਰਕ
ਰਤੀਆ, 6 ਅਕਤੂਬਰ
ਸ਼ਹਿਰ ਦੇ ਟੋਹਾਣਾ ਰੋਡ ਬਾਈਪਾਸ ’ਤੇ ਕਥਿਤ ਨਾਜਾਇਜ਼ ਖੋਲ੍ਹੇ ਠੇਕੇ ਨੂੰ ਹਟਾਉਣ ਲਈ ਔਰਤਾਂ ਨੇ ਠੇਕੇ ਅੱਗੇ ਗੋਹਾ ਸੁੱਟ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ’ਚ ਸ਼ਾਮਲ ਜੀਤੂ ਬਾਈ, ਸਵਿਤਰੀ, ਨਰਾਇਣੀ, ਕੋਮਲ, ਸੀਤੋ, ਚੰਦਰੋ, ਸੁਮਲ, ਸੁਦੇਸ਼ਾ, ਗੁਰਮੀਤ, ਆਰਤੀ, ਭਾਰਤੀ, ਵੀਰਮਤੀ, ਦੀਪਿਕਾ, ਗੌਰਵ ਤੇ ਪੰਮੀ ਕਿਹਾ ਕਿ ਸ਼ੇਰਪੁਰਢਾਣੀ ਨਾਲ ਸਬੰਧਿਤ ਠੇਕੇਦਾਰ ਵੱਲੋਂ ਟੋਹਾਣਾ ਰੋਡ ’ਤੇ ਨਾਜਾਇਜ਼ ਠੇਕਾ ਖੋਲ੍ਹ ਕੇ ਸ਼ਰਾਬ ਵੇਚੀ ਜਾ ਰਹੀ ਹੈ। ਇਸ ਖੇਤਰ ’ਚ ਇਹ ਠੇਕਾ ਖੋਲ੍ਹਿਆ ਗਿਆ ਹੈ, ਉਹ ਨਗਰ ਪਾਲਿਕਾ ਰਤੀਆ ਦੇ ਅਧੀਨ ਹੈ। ਇਸ ਠੇਕੇ ’ਤੇ ਸ਼ਰਾਬੀਆਂ ਦੀ ਭੀੜ ਰਹਿੰਦੀ ਹੈ ਜਿਸ ਕਾਰਨ ਔਰਤਾਂ ਨੂੰ ਆਪਣੇ ਖੇਤਾਂ ’ਚ ਆਉਣ-ਜਾਣ ’ਚ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਵਿਧਾਇਕ ਰਤੀਆ ਕੋਲ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਨੇ ਵਿਸ਼ਵਾਸ਼ ਦਿੱਤਾ ਕਿ ਜਲਦ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਸਬੰਧੀ ਠੇਕੇ ਦੇ ਕਰਿੰਦੇ ਸੰਦੀਪ ਕੁਮਾਰ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਹੀ ਠੇਕਾ ਖੋਲ੍ਹਿਆ ਗਿਆ ਹੈ।