ਅੰਬਾਲਾ: ਨਨਿਓਲਾ ਸਥਿਤ ਖਲ਼ ਫੈਕਟਰੀ ਵਿਚ ਕੰਮ ਕਰਨ ਵਾਲੇ ਪਟਿਆਲਾ ਦੇ ਪਿੰਡ ਦੀਵਾਨਵਾਲਾ ਦੇ ਪ੍ਰਿੰਸ (20) ਦੀ ਮਸ਼ੀਨ ਵਿਚ ਕੱਪੜਾ ਫਸਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਉਹ ਦੋ ਦਿਨ ਪਹਿਲਾਂ ਹੀ ਖਲ਼ ਫੈਕਟਰੀ ਵਿੱਚ ਕੰਮ ’ਤੇ ਲੱਗਾ ਸੀ। ਪੁਲੀਸ ਨੇ ਲਾਸ਼ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਹੈ। -ਨਿੱਜੀ ਪੱਤਰ ਪ੍ਰੇਰਕ