ਪੱਤਰ ਪ੍ਰੇਰਕ
ਰਤੀਆ, 6 ਜੁਲਾਈ
ਇਥੇ ਤੇਜ਼ ਬਾਰਸ਼ ਅਤੇ ਤੂਫਾਨ ਆਉਣ ਤੇ ਭੂੰਨਾ ਰੋਡ ’ਤੇ ਤਬਾਹੀ ਮੱਚਣ ’ਤੇ ਦਰਖ਼ਤ, ਫੈਕਟਰੀ ਅਤੇ ਸ਼ੈਲਰਾਂ ਦੀਆਂ ਛੱਤਾਂ ਅਤੇ ਦੀਵਾਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਇਹ ਤੁਫਾਨ ਐਨਾ ਭਿਆਨਕ ਸੀ ਕਿ ਸੜਕਾਂ ਦੇ ਆਸ-ਪਾਸੇ ਵਾਲੇ ਦਰੱਖ਼ਤ ਡਿੱਗਣ ਨਾਲ ਲੰਘਣ ਲਈ ਰਸਤੇ ਬੰਦ ਹੋ ਗਏ। ਬਿਜਲੀ ਦੇ ਖੰਭੇ ਵੀ ਡਿੱਗ ਪਏ। ਇਸ ਤੋਂ ਇਲਾਵਾ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਅਤੇ ਪੀਣ ਵਾਲਾ ਪਾਣੀ ਦੀ ਸਪਲਾਈ ਵੀ ਠੱਪ ਹੋਣ ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਭਾਵੇ ਤੇਜ਼ ਬਾਰਸ਼ ਨਾਲ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ ਪਰ ਬੁੰਦਾਂਬਾਦੀ ਦਰਮਿਆਨ ਵਾਤਾਵਰਨ ਹੁੰਮਸ ਭਰਿਆ ਰਿਹਾ। ਹਾਲੇ ਮੌਸਮ ’ਚ ਕੋਈ ਬਦਲਾਅ ਨਾ ਹੋਣ ਕਰਕੇ ਲੋਕ ਕਾਫੀ ਚਿੰਤਤ ਹਨ ਅਤੇ ਸਹਿਮੇ ਹੋਏ ਮਹਿਸੂਸ ਹੋ ਰਹੇ ਹਨ।