ਪੱਤਰ ਪ੍ਰੇਰਕ
ਫਰੀਦਾਬਾਦ, 8 ਨਵੰਬਰ
ਜ਼ਿਲ੍ਹੇ ਦੀ ਅਪਰਾਧ ਸ਼ਾਖਾ ਵੱਲੋਂ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਰਹੇ ਮਰਹੂਮ ਵਜਿੰਦਰ ਸਿੰਘ ਉਰਫ਼ ਲਾਲਾ ਦੇ ਸਾਲ਼ੇ ਅਮਿਤ ਦੇ ਘਰ ਛਾਪਾ ਮਾਰ ਕੇ ਇੱਕ ਕਰੋੜ, 13 ਲੱਖ ਤੇ 50 ਹਜ਼ਾਰ ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ। ਇਹ ਰਕਮ ਅਮਿਤ ਨੇ ਆਪਣੇ ਸੈਕਟਰ-23 ਵਿਚਲੇ ਮਕਾਨ ਵਿੱਚ ਬੈਗਾਂ ਅੰਦਰ ਰੱਖੀ ਹੋਈ ਸੀ। ਪੁਲੀਸ ਬੁਲਾਰੇ ਨੇ ਦੱਸਿਆ ਕਿ ਸੂਤਰਾਂ ਤੋਂ ਮਿਲੀ ਸੂਹ ਮਗਰੋਂ ਇਹ ਕਾਰਵਾਈ ਕੀਤੀ ਗਈ ਤੇ ਉਕਤ ਰਕਮ ਬਰਾਮਦ ਕੀਤੀ ਗਈ। ਮੰਨਿਆ ਜਾ ਰਿਹਾ ਹੈ ਇਹ ਰਕਮ ਨਸ਼ੇ ਦੇ ਕਾਰੋਬਾਰ ਤੋਂ ਕਮਾਈ ਸੀ। ਹੋਰ ਜਾਣਕਾਰੀ ਇੱਕਠੀ ਕੀਤੀ ਜਾ ਰਹੀ ਸੀ। ਪੁਲੀਸ ਵੱਲੋਂ ਆਮਦਨ ਕਰ ਮਹਿਕਮੇ ਨੂੰ ਸੂਚਨਾ ਦੇ ਦਿੱਤੀ ਗਈ ਤੇ ਸਥਾਨਕ ਨਿਗਮ ਕੌਂਸਲਰ ਜੈਬੀਰ ਖਟਾਨਾ ਦੀ ਮੌਜੂਦਗੀ ਵਿੱਚ ਨੋਟਾਂ ਦੀ ਗਿਣਤੀ ਕੀਤੀ ਗਈ।