ਸ਼ਾਹਬਾਦ ਮਾਰਕੰਡਾ: ਜ਼ਿਲ੍ਹਾ ਸਿਵਲ ਸਰਜਨ ਡਾ. ਸੁਖਬੀਰ ਸਿੰਘ ਨੇ ਕਿਹਾ ਹੈ ਕਿ ਕੁਰੂਕਸ਼ੇਤਰ ਤੋਂ 37 ਮਰੀਜ਼ਾਂ ਨੂੰ ਇਕ ਹੀ ਦਿਨ ਵਿਚ ਠੀਕ ਕਰ ਘਰ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਰੋਨਾ ਪੀੜਤ 20 ਨਵਂੇਂ ਕੇਸ ਹੋਰ ਆਏ ਹਨ ਤੇ ਦੋ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹਾ ਸਿਵਲ ਸਰਜਨ ਡਾ ਸੁਖਬੀਰ ਸਿੰਘ ਨੇ ਅੱਜ ਦੇਰ ਸ਼ਾਮ ਜਾਰੀ ਹੈਲਥ ਬੁਲੇਟਿਨ ਵਿਚ ਕਿਹਾ ਹੈ ਕਿ ਕੁਰੂਕਸ਼ੇਤਰ ਵਿਚ ਵੱਖ ਵੱਖ ਥਾਵਾਂ ਤੋਂ ਕਰੋਨਾ ਪੀੜਤ 20 ਕੇਸ ਆਏ ਹਨ ਤੇ ਵੱਖ ਵੱਖ ਥਾਵਾਂ ਤੋਂ 37 ਮਰੀਜ਼ਾਂ ਦੀ ਕਰੋਨਾ ਰਿਪੋਰਟ ਨੈਗੇਟਿਵ ਆਉਣ ਤੇ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦਸਿੱਆ ਕਿ ਮਾਂਡੀ ਨਿਵਾਸੀ 70 ਸਾਲਾ ਵਿਅਕਤੀ ਤੇ ਸ਼ਾਹਬਾਦ ਵਿਜੈ ਕਲੋਨੀ ਨਿਵਾਸੀ 40 ਸਾਲਾ ਮਹਿਲਾ ਦੀ ਕਰੋਨਾ ਨਾਲ ਮੌਤ ਹੋਈ ਹੈ। ਉਨ੍ਹਾਂ ਦਸਿੱਆ ਕਿ ਹੁਣ ਤਕ ਜ਼ਿਲ੍ਹੇ ’ਚ 176350ਚ 165511 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ । ਜ਼ਿਲ੍ਹੇ ’ਚ ਹੁਣ ਤਕ 8587 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਿਨਾਂ ’ਚ 8282 ਮਰੀਜ਼ ਠੀਕ ਹੋ ਘਰ ਜਾ ਚੁੱਕੇ ਹਨ ਤੇ 125 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ 180 ਐਕਟਿਵ ਕੇਸ ਹਨ। ਉਨ੍ਹਾਂ ਲੋਕਾਂ ਨੂੰ ਹਦਾਇਤਾਂ ਮੰਨਣ ਦੀ ਅਪੀਲ ਕੀਤੀ। -ਪੱਤਰ ਪ੍ਰੇਰਕ