ਟੋਹਾਣਾ: ਇਥੇ ਪਿੰਡ ਅਯਾਲਕੀ ਨੇੜੇ ਬੱਸ ਤੇ ਮੋਟਰਸਾਈਲ ਵਿਚਾਲੇ ਟੱਕਰ ਹੋਣ ਕਾਰਨ ਪਿੰਡ ਰਜਾਬਾਦ ਦੇ ਠੇਕੇਦਾਰ ਜੰਗ ਸਿੰਘ ਦੀ ਮੌਤ ਹੋ ਗਈ, ਜੋ ਕਿ ਰਤੀਆ ਵੱਲ ਮਜ਼ਦੂਰ ਲੈਣ ਜਾ ਰਿਹਾ ਸੀ। ਇਸ ਤੋਂ ਇਲਾਵਾ ਬੱਸ ਵਿੱਚ ਬੈਠੀਆਂ ਸਵਾਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ