ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੱਜ ਵਿਧਾਨ ਸਭਾ ਨੂੰ ਦੱਸਿਆ ਕਿ ਰਾਜ ਸਰਕਾਰ ‘ਲਵ ਜਹਾਦ’ ਖ਼ਿਲਾਫ਼ ਇਕ ਕਾਨੂੰਨ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ ਅਤੇ ਇਸ ਸਬੰਧੀ ਹਿਮਾਚਲ ਪ੍ਰਦੇਸ਼ ਤੋਂ ਜਾਣਕਾਰੀ ਮੰਗੀ ਗਈ ਹੈ, ਜਿਸ ਨੇ ਇਸ ਮੁੱਦੇ ’ਤੇ ਇਕ ਬਿੱਲ ਪਾਸ ਕੀਤਾ ਸੀ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਪਿਛਲੇ ਸਾਲ ਜਬਰੀ, ਲਾਲਚ ਦੇ ਕੇ ਜਾਂ ਵਿਆਹ ਕਰਵਾ ਕੇ ਧਰਮ ਤਬਦੀਲੀ ਕਰਵਾਉਣ ਖ਼ਿਲਾਫ਼ ਇਕ ਬਿੱਲ ਪਾਸ ਕੀਤਾ ਸੀ। ਉਨ੍ਹਾਂ ਕਿਹਾ ਕਿ ਨਿਕਿਤਾ ਤੋਮਰ ਕਤਲ ਕੇਸ ਸਬੰਧੀ ਚਾਲਾਨ ਜਲਦੀ ਹੀ ਪੇਸ਼ ਕੀਤਾ ਜਾਵੇਗਾ
-ਪੀਟੀਆਈ