ਪ੍ਰਭੂ ਦਿਆਲ/ਜਗਤਾਰ ਸਮਾਲਸਰ
ਸਿਰਸਾ/ਏਲਨਾਬਾਦ, 18 ਮਈ
ਹਰਿਆਣਾ ਦੇ ਸਾਬਕਾ ਮੰਤਰੀ ਜਗਦੀਸ਼ ਨਹਿਰਾ ਦੇ ਪੁੱਤਰ ਤੇ ਕਾਂਗਰਸ ਦੇ ਸੀਨੀਅਰ ਯੂਥ ਆਗੂ ਸੁਰਿੰਦਰ ਨਹਿਰਾ ਦਾ ਅੱਜ ਜੈਪੁਰ ਦੇ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਦੋ ਦਿਨ ਪਹਿਲਾਂ ਸੁਰਿੰਦਰ ਨਹਿਰਾ ਦੇ ਦਿਮਾਗ ਦੀ ਨੱਸ ਫਟਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਜੈਪੁਰ ਲੈ ਜਾਇਆ ਗਿਆ, ਜਿਥੇ ਅੱਜ ਦੁਪਹਿਰ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸੁਰਿੰਦਰ ਨਹਿਰਾ ਵਿਦਿਆਰਥੀ ਜੀਵਨ ਤੋਂ ਸਿਆਸਤ ’ਚ ਸਨ ਤੇ ਉਹ ਦਿ ਸਿਰਸਾ ਸਹਿਕਾਰੀ ਬੈਂਕ ਦੇ ਚੇਅਰਮੈਨ ਰਹੇ ਸਨ। ਕਾਂਗਰਸ ਵੱਲੋਂ ਕੁਝ ਦਿਨ ਪਹਿਲਾਂ ਮਹਿੰਗਾਈ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨ ਵਿੱਚ ਉਹ ਮੋਹਰੀ ਸਨ।