ਸ਼ਾਹਬਾਦ ਮਾਰਕੰਡਾ: ਇਥੇ ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਿਉਹਾਰ ਵਿਸ਼ੇ ’ਤੇ ਅੰਗਰੇਜ਼ੀ ਕਹਾਣੀ ਸੁਣਾਓ ਮੁਕਾਬਲੇ ਕਰਵਾਏ ਗਏ। ਇਸ ਵਿੱਚ ਪਹਿਲੀ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਮੁਕਾਬਲੇ ਦੀ ਸ਼ੁਰੂਆਤ ਸਕੂਲ ਦੀ ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਨੇ ਕਰਵਾਈ। ਉਨ੍ਹਾਂ ਕਿਹਾ ਕਿ ਕਹਾਣੀ ਨਾਲ ਮਨ ਦਾ ਵਿਕਾਸ ਹੁੰਦਾ ਹੈ। ਕਿਉਂਕਿ ਕਹਾਣੀ ਵਿੱਚ ਆਪਣੇ ਵੱਲੋਂ ਹੀ ਬਿਨਾਂ ਕਿਧਰੇ ਕਿਤਾਬ ਤੋਂ ਪੜ੍ਹੇ ਹੀ ਸ਼ਬਦਾਂ ਦਾ ਪ੍ਰਗਟਾਵਾ ਕਰਨਾ ਹੁੰਦਾ ਹੈ ਤੇ ਇਹ ਸਾਡੇ ਜੀਵਨ ਵਿੱਚ ਮਹੱਤਵ ਪੂਰਨ ਸਥਾਨ ਰੱਖਦੀ ਹੈ। ਉਨ੍ਹਾਂ ਨੇ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਤੇ ਜੀਵਨ ਵਿੱਚ ਅਗੇ ਵਧਣ ਲਈ ਪ੍ਰੇਰਿਆ। ਇਸ ਮੌਕੇ ਮੁਕਾਬਲੇ ਦੀ ਪ੍ਰੰਬਧਕ ਪ੍ਰੋਮਿਲਾ ਸ਼ਰਮਾ, ਨੀਤੂ ਕਾਲੜਾ, ਸੰਜੈ ਠਕੁਰਾਲ ਆਦਿ ਸਣੇ ਸਟਾਫ ਤੇ ਵਿਦਿਆਰਥੀ ਮੌਜੂਦ ਸਨ। -ਪੱਤਰ ਪ੍ਰੇਰਕ