ਪੱਤਰ ਪ੍ਰੇਰਕ
ਰਤੀਆ, 29 ਜੂਨ
ਸੰਤ ਰਾਮ ਪਾਲ ਦੇ ਸਮਰਥਕਾਂ ਵੱਲੋਂ ਥਾਣਾ ਸਦਰ ਵਿੱਚ ਸ਼ਿਕਾਇਤ ਦੇ ਕੇ ਦਿੱਲੀ ਵਾਸੀ ਅਤੇ ਹੁਣ ਕਾਂਗੜਾ (ਐਚਪੀ) ਵਿੱਚ ਰਹਿੰਦੇ ਸੰਜੇ ਕੁਮਾਰ ਅਤੇ ਉਸ ਦੇ ਦੋ ਸਾਥੀਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਜਿੰਦਰ ਕੁਮਾਰ, ਰਾਜਪਾਲ, ਸੈਲੇਂਦਰ, ਸੋਮ ਨਾਥ ਆਦਿ ਨੇ ਦੱਸਿਆ ਕਿ ਉਹ ਰਾਮਪਾਲ ਦੇ ਸਮਰਥਕ ਹਨ। ਦਿੱਲੀ ਵਾਸੀ ਸੰਜੇ ਜੋ ਹੁਣ ਹਿਮਾਚਲ ਦੇ ਕਾਂਗੜਾਂ ਵਿੱਚ ਰਹਿ ਰਿਹਾ ਹੈ ਰਾਮ ਪਾਲ ਖ਼ਿਲਾਫ ਸੋਸ਼ਲ ਮੀਡੀਆ ’ਤੇ ਗ਼ਲਤ ਪ੍ਰਚਾਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਵਿਅਕਤੀ ਆਪਣੇ ਆਪ ਨੂੰ ਗੈਬੀ ਸ਼ਕਤੀ ਦੱਸਦਾ ਹੈ ਅਤੇ ਸੰਤ ਰਾਮਪਾਲ ਦੇ ਨਾਂ ’ਤੇ ਦਾਨ ਆਦਿ ਇਕੱਠਾ ਕਰਦਾ ਹੈ। ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਾਵਾੜ ਹੁੰਦਾ ਹੈ।