ਪੀ.ਪੀ ਵਰਮਾ
ਪੰਚਕੂਲਾ 22, ਮਈ
ਹਰਿਆਣਾ ਹੁਣ ਕਰੋਨਾ ਦੇ ਨਾਲ ਨਾਲ ਬਲੈਕ ਫੰਗਸ ਨਾਲ ਵੀ ਜੂਝ ਰਿਹਾ ਹੈ। ਰਾਜ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਬਲੈਕ ਫੰਗਸ ਦੇ ਇਲਾਜ ਲਈ ਸਬੰਧਤ ਟੀਕੇ ਦੀ ਅਣਹੋਂਦ ਵਿੱਚ ਉਨ੍ਹਾਂ ਇਸ ਵਿਕਲਪਕ ਦਵਾਈ ਦਾ ਸੁਝਾਅ ਦੇਣ ਲਈ ਪੀਜੀਆਈ ਦੇ ਸੀਨੀਅਰ ਡਾਕਟਰਾਂ ਦੀ ਇਕ ਕਮੇਟੀ ਬਣਾਈ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੇ ਗਠਨ ਨਾਲ ਸੂਬੇ ਵਿਚ ਬਲੈਕ ਫੰਗਸ ਨਾਲ ਪੀੜਤ ਲੋਕਾਂ ਦੇ ਇਲਾਜ ਲਈ ਵਿਕਲਪਕ ਦਵਾਈ ਦਾ ਪ੍ਰਬੰਧ ਕੀਤਾ ਜਾਵੇਗਾ।