ਪੱਤਰ ਪ੍ਰੇਰਕ
ਫਰੀਦਾਬਾਦ, 1 ਮਈ
ਨਗਰ ਨਿਗਮ ਕਮਿਸ਼ਨਰ ਏ ਮੋਨਾ ਸ੍ਰੀਨਿਵਾਸ ਨੇ ਫਰੀਦਾਬਾਦ ਓਲਡ ਜ਼ੋਨ ਦੇ ਹਾਊਸ ਟੈਕਸ ਵਿਭਾਗ ਦੇ ਕਲਰਕ ਨੂੰ ਕੁਝ ਪ੍ਰਾਪਰਟੀ ਆਈਡੀਜ਼ ਨੂੰ ਗਲਤ ਤਰੀਕੇ ਨਾਲ ਵਾਪਸ ਕਰਨ ਦੇ ਦੋਸ਼ ’ਚ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧੀ ਫਰੀਦਾਬਾਦ ਓਲਡ ਜ਼ੋਨ ਦੇ ਸੰਯੁਕਤ ਕਮਿਸ਼ਨਰ ਅਤੇ ਖੇਤਰੀ ਅਤੇ ਕਰ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਸਾਰੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪ੍ਰਾਪਰਟੀ ਆਈਡੀ ਬਣਾਉਣ/ਸੋਧਣ ਸਮੇਂ ਸਰਕਾਰ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਬਿਨਾਂ ਕਿਸੇ ਠੋਸ ਕਾਰਨ ਕਿਸੇ ਵੀ ਕੇਸ ਨੂੰ ਵਾਪਸ ਨਾ ਕਰਨ ਨਹੀਂ ਤਾਂ ਕਸੂਰਵਾਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਨਿਗਮ ਵੱਲੋਂ ਠੇਕੇ ਉਪਰ ਕੰਮ ਕਰਨ ਵਾਲੀ ਕੰਪਨੀ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ।