ਪੱਤਰ ਪ੍ਰੇਰਕ
ਜੀਂਦ, 6 ਮਈ
ਲੋਕ ਸਭਾ ਚੋਣਾਂ ਵਿੱਚ ਵੋਟ ਫੀਸਦ ਵਧਾਉਣ ਲਈ ਚੋਣ ਅਧਿਕਾਰੀ ਤੇ ਡੀਸੀ ਮੁਹੰਮਦ ਇਮਰਾਨ ਰਜ਼ਾ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਸਕੂਲੀ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਬਦਲੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਮੁਹਿੰਮ ਤਹਿਤ ਵੋਟਾਂ ਵਾਲੇ ਦਿਨ ਬੱਚਿਆਂ ਨੂੰ ਆਪਣੇ ਪਰਿਵਾਰ ਦੇ ਵੋਟਰਾਂ ਦੀ ਉਂਗਲੀ ’ਤੇ ਲੱਗੀ ਨੀਲੀ ਸਿਆਹੀ ਨਾਲ ਸੈਲਫੀ ਅਪਲੋਡ ਕਰਨੀ ਪਵੇਗੀ। ਇਸ ਦੌਰਾਨ ਪਹਿਲੇ ਸਥਾਨ ’ਤੇ ਰਹਿਣ ਵਾਲੇ ਨੂੰ 10 ਹਜ਼ਾਰ, ਦੂਜੇ ਸਥਾਨ ਵਾਲੇ ਨੂੰ ਪੰਜ ਹਜ਼ਾਰ ਤੇ ਤੀਜੇ ਸਥਾਨ ਵਾਲੇ ਨੂੰ 2,500 ਰੁਪਏ ਦਿੱਤੇ ਜਾਣਗੇ। ਸੈਲਫ਼ੀ ਅਪਲੋਡ ਕਰਨ ਲਈ ਪੋਰਟਲ ’ਤੇ ਇੱਕ ਲਿੰਕ ਵਿਕਸਿਤ ਕੀਤਾ ਗਿਆ ਹੈ ਜੋ ਵੋਟਾਂ ਵਾਲੇ ਦਿਨ ਦਿਨ 25 ਮਈ ਨੂੰ ਹੀ ਖੁੱਲੇਗਾ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਮਕਸਦ ਵੋਟ ਗਿਣਤੀ ਵਧਾਉਣ ਦੇ ਨਾਲ ਨਾਲ ਬੱਚਿਆਂ ਨੂੰ ਜਾਗਰੂਕ ਕਰਨਾ ਵੀ ਹੈ।