ਪੱਤਰ ਪ੍ਰੇਰਕ
ਰਤੀਆ, 29 ਦਸੰਬਰ
ਸਥਾਨਕ ਉਪ ਮੰਡਲ ਦੇ ਇੱਕ ਪਿੰਡ ਵਿੱਚ ਇੱਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਮਾਮਲੇ ਵਿੱਚ ਪੁਲੀਸ ਨੇ ਪੀੜਤ ਲੜਕੀ ਦੇ ਪਿਤਾ ਬਿਆਨਾਂ ਦੇ ਆਧਾਰ ’ਤੇ ਇੱਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਉਸ ਦੀ ਲੜਕੀ ਘਰ ਵਿਚੋਂ ਕਿਸੇ ਨੂੰ ਦੱਸੇ ਬਗੈਰ ਕਿਤੇ ਚਲੀ ਗਈ ਤੇ ਰਾਤ ਤੱਕ ਵਾਪਸ ਨਾ ਆਉਣ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਬਾਅਦ ’ਚ ਨੇੜਲੇ ਪਿੰਡ ਦਾ ਵਸਨੀਕ ਸਰਬਜੀਤ ਸਿੰਘ ਉਸ ਦੀ ਲੜਕੀ ਨੂੰ ਵਰਗਲਾ ਕੇ ਕਿਧਰੇ ਲੈ ਗਿਆ ਹੈ।