ਪੱਤਰ ਪ੍ਰੇਰਕ
ਰਤੀਆ, 26 ਅਗਸਤ
ਅਦਾਲਤ ਦੇ ਹੁਕਮਾਂ ਦੇ ਬਾਵਜੂਦ ਵੀ ਪਤਨੀ ਨੂੰ ਨਿਰਧਾਰਿਤ ਕੀਤਾ ਗਿਆ ਗੁਜ਼ਾਰਾ ਭੱਤਾ ਅਤੇ ਬੱਚੇ ਦੀ ਸਿੱਖਿਆ ਦੀ ਖਰਚਾ ਰਾਸ਼ੀ ਨਾ ਦਿੱਤੇ ਜਾਣ ’ਤੇ ਸ਼ਹਿਰੀ ਪੁਲੀਸ ਨੇ ਪਤਨੀ ਦੀ ਸ਼ਿਕਾਇਤ ’ਤੇ ਘਰੇਲੂ ਹਿੰਸਾ ਦੀ ਧਾਰਾ 31 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ ਸੁਖਪਾਲ ਕੌਰ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਹਰਪ੍ਰੀਤ ਸਿੰਘ ਵਾਸੀ ਸਿਰਸਾ ਖਿਲਾਫ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਵਿਆਹ 13 ਮਾਰਚ 2004 ਨੂੰ ਹੋਇਆ ਸੀ ਅਤੇ ਉਸ ਦੇ 14 ਸਾਲ ਦਾ ਬੇਟਾ ਵੀ ਹੈ ਅਤੇ ਉਹ ਬੇਟੇ ਦਾ ਪਾਲਣ ਪੋਸ਼ਣ ਖੁਦ ਹੀ ਕਰ ਰਹੀ ਹੈ। ਅਦਾਲਤ ਨੇ ਉਸ ਦੇ ਪੱਖ ਵਿੱਚ ਫੈਸਲਾ ਸੁਣਾਉਂਦਿਆਂ 4 ਹਜ਼ਾਰ ਰੁਪਏ ਮਹੀਨਾ ਗੁਜ਼ਾਰਾ ਭੱਤਾ ਅਤੇ ਬੱਚੇ ਦੀ ਪੜ੍ਹਾਈ ਦਾ ਖਰਚ ਦੇ ਹੁਕਮ ਜਾਰੀ ਕੀਤੇ ਸਨ। ਉਸ ਦੇ ਪਤੀ ਨੇ ਗੁਜ਼ਾਰੇ ਭੱਤੇ ਦੇ ਤੌਰ ’ਤੇ ਕੇਵਲ 39 ਹਜ਼ਾਰ ਰੁਪਏ ਦਿੱਤੇ ਹਨ ਅਤੇ ਉਸ ਤੋਂ ਬਾਅਦ ਕੋਈ ਪੈਸਾ ਨਹੀਂ ਦਿੱਤਾ।