ਪੱਤਰ ਪ੍ਰੇਰਕ
ਟੋਹਾਣਾ, 25 ਅਪਰੈਲ
ਪਟਿਆਲਾ ਦੀ ਕੈਟਰਿੰਗ ਦੀ ਕਾਰ ਕੁਲਾਂ ਦੇ ਨੇੜੇ ਸੜਕ ਕਿਨਾਰੇ ਦਰਖ਼ਤ ਨਾਲ ਟਕਰਾ ਕੇ ਖੇਤਾਂ ਵਿੱਚ ਪਲਟ ਗਈ। ਕਾਰ ਸਵਾਰ ਇਕ ਨੌਜਵਾਨ 25 ਸਾਲਾ ਰਵੀ ਕੁਮਾਰ ਦੀ ਮੌਤ ਹੋ ਗਈ ਤੇ ਕਾਰ ਚਾਲਕ ਬਲਵਿੰਦਰ ਸਿੰਘ, ਮਹੀਪਾਲ ਸਿੰਘ, ਦੀਪ ਕੁਮਾਰ ਤੇ ਗੁਰਦੀਪ ਸਿੰਘ ਨੂੰ ਟੋਹਾਣਾ ਦੇ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਚੌਕੀ ਦੇ ਇੰਚਾਰਜ ਥਾਣੇਦਾਰ ਕਰਨੈਲ ਸਿੰਘ ਮੌਕੇ ’ਤੇ ਪੁੱਜੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਫਤਿਹਾਬਾਦ ਸ਼ਹਿਰ ਵਿੱਚ ਵਿਆਹ ਸਮਾਗਮ ਲਈ ਪਟਿਆਲਾ ਤੋਂ ਕੈਟਰਿੰਗ ਪਾਰਟੀ ਦੇ ਪੰਜ ਮੈਂਬਰ ਕਾਰ ’ਤੇ ਜਾ ਰਹੇ ਸਨ ਕਿ ਕੁਲਾਂ ਦੇ ਨੇੇੜ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਰਵੀ ਕੁਮਾਰ ਦਾ ਟੋਹਾਣਾ ਦੇ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਅ ਹੈ। ਇਸ ਦੌਰਾਨ ਕਾਰਵਾਈ ਜਾਰੀ ਹੈ।