ਪੀ. ਪੀ. ਵਰਮਾ
ਪੰਚਕੂਲਾ, 24 ਮਈ
ਹਰਿਆਣਾ ਭਰ ਵਿੱਚ ਬਲੈਕ ਫੰਗਸ ਦੇ ਵੱਧ ਰਹੇ ਕੇਸਾਂ ਕਾਰਨ ਹੁਣ ਸਰਕਾਰ ਨੇ 12 ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਨੂੰ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ। ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਬਲੈਕ ਫੰਗਸ ਵਾਸਤੇ ਕੋਈ ਵੱਖਰਾ ਵਾਰਡ ਨਹੀਂ ਬਣਾਇਆ ਗਿਆ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਜਿੱਥੋਂ ਵੀ ਬਲੈਕ ਫੰਗਸ ਦੇ ਮਰੀਜ਼ ਆਉਣਗੇ, ਉੱਥੇ ਉੱਥੇ ਇੱਕ ਜ਼ੋਨ ਬਣਾਇਆ ਜਾਵੇਗਾ। ਜ਼ੋਨ ਬਣਾਉਣ ਲਈ ਪ੍ਰਿੰਸੀਪਲ ਮੈਡੀਕਲ ਅਫ਼ਸਰ ਸੁਵੀਰ ਸਕਸੈਨਾ ਨੂੰ ਪੱਤਰ ਲਿਖਿਆ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜਿਹੜੇ ਬਲੈਕ ਫੰਗਸ ਦੇ ਮਰੀਜ਼ ਪੰਚਕੂਲਾ ਵਿੱਚ ਆ ਰਹੇ ਹਨ, ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਪ੍ਰਵਾਨਿਤ ਮੈਡੀਕਲ ਕਾਲਜਾਂ ਵਿੱਚ ਰੈਫਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਚਕੂਲਾ ਜ਼ਿਲ੍ਹੇ ਵਿੱਚ ਹੁਣ ਤੱਕ 9 ਮਰੀਜ਼ ਬਲੈਕ ਫੰਗਸ ਦੇ ਆਏ ਹਨ। ਸਿਹਤ ਵਿਭਾਗ ਵੱਲੋਂ ਸਟੇਟ ਕੋਵਿਡ ਹੈਲਪਲਾਈਨ ਨੰਬਰ 1075 ਨੰਬਰ ਜਾਰੀ ਕੀਤਾ ਗਿਆ ਹੈ