ਟ੍ਰਿਬਿਊਨ ਨਿਊਜ਼ ਸਰਵਿਸ
ਹਿਸਾਰ, 5 ਜੂਨ
ਭਾਜਪਾ ਆਗੂ ਸੋਨਾਲੀ ਫੋਗਾਟ ਦਾ ਬਾਲਸਮੰਦ ਮਾਰਕਿਟ ਦੇ ਸਕੱਤਰ ਦੀ ਕੁੱਟਮਾਰ ਦਾ ਵੀਡੀਓ ਸ਼ੁੱਕਰਵਾਰ ਨੂੰ ਵਾਇਰਲ ਹੋ ਗਿਆ। ਵਿਰੋਧੀ ਧਿਰ ਕਾਂਗਰਸ ਨੇ ਇਸ ਮਾਮਲੇ ਵਿੱਚ ਸੋਨਾਲੀ ਦੀ ਆਲੋਚਨਾ ਕੀਤੀ ਹੈ।
ਬਾਲਸਮੰਦ ਹਿਸਾਰ ਜ਼ਿਲ੍ਹੇ ਦਾ ਇਕ ਪਿੰਡ ਹੈ। ਕਾਂਗਰਸੀ ਆਗੂ ਰਣਦੀਪ ਸੁਰਜੇਵਾਲ ਨੇ ਟਵਿਟਰ ’ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ- ‘ਫੋਗਾਟ, ਜੋ ਟਿਕਟਾਕ ਵੀਡੀਓ ਰਾਹੀਂ ਨਾਮਣਾ ਖੱਟਣ ਬਾਅਦ ਆਦਮਪੁਰ ਜ਼ਿਲ੍ਹੇ ਤੋਂ ਬੀਤੇ ਵਰ੍ਹੇ ਚੋਣ ਹਾਰ ਗਈ ਸੀ ਨੇ ਮਾਰਕਿਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਦੀ ਕੁੱਟਮਾਰ ਕੀਤੀ।’ ਸੋਨਾਲੀ ਨੂੰ ਵੀਡੀਓ ਵਿੱਚ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ- -ਕੀ ਮੈਂ ਤੁਹਾਡੇ ਵਰਗੇ ਲੋਕਾਂ ਦੀਆਂ ਗਾਲ੍ਹਾਂ ਸੁਣਨ ਲਈ ਹਾਂ? ਕੀ ਮੈਨੂੰ ਇੱਜ਼ਤ ਦੀ ਜ਼ਿੰਦਗੀ ਜੀਣ ਦਾ ਕੋਈ ਅਧਿਕਾਰੀ ਨਹੀਂ ਹੈ। ਤੁਹਾਨੂੰ (ਇਤਰਾਜ਼ਯੋਗ ਸ਼ਬਦ)… ਤੁਹਾਨੂੰ ਜੀਣ ਦਾ ਕੋਈ ਅਧਿਕਾਰੀ ਨਹੀਂ ਹੈ।’ ਇਸ ਤੋਂ ਬਾਅਦ ਉਹ ਜੁੱਤੀ ਨਾਲ ਸੁਲਤਾਨ ਸਿੰਘ ਦੀ ਕੁੱਟਮਾਰ ਕਰਦੀ ਹੈ।