ਚੰਡੀਗੜ੍ਹ: ਭਾਜਪਾ ਤੇ ਜੇਜੇਪੀ ਨੇ ਲੰਮੇ ਵਿਵਾਦ ਮਗਰੋਂ ਅੱਜ 18 ਨਗਰ ਕੌਂਸਲਾਂ ਦੀਆਂ ਚੋਣਾਂ ਗੱਠਜੋੜ ਹੇਠ ਲੜਨ ਦਾ ਐਲਾਨ ਕੀਤਾ ਹੈ। ਹਰਿਆਣਾ ਭਾਜਪਾ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ ਤੇ ਜੇਜੇਪੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਨੇ ਅੱਜ ਇਥੇ ਹਰਿਆਣਾ ਭਵਨ ਵਿੱਚ ਮੀਟਿੰਗ ਕਰਨ ਮਗਰੋਂ ਦੱਸਿਆ ਕਿ 18 ਨਗਰ ਕੌਂਸਲਾਂ ਵਿੱਚੋਂ 14 ’ਤੇ ਭਾਜਪਾ ਤੇ 4 ’ਤੇ ਜੇਜੇਪੀ ਆਪਣੇ ਉਮੀਦਵਾਰ ਉਤਾਰੇਗੀ, ਜਦਕਿ ਸੂਬੇ ਦੀਆਂ 28 ਨਗਰ ਪੰਚਾਇਤਾਂ ਦੀਆਂ ਚੋਣਾਂ ਬਾਰੇ ਫ਼ੈਸਲਾ ਲੈਣਾ ਬਾਕੀ ਹੈ। -ਟਨਸ