ਪੱਤਰ ਪ੍ਰੇਰਕ
ਜੀਂਦ, 11 ਜੁਲਾਈ
ਸਫੀਦੋਂ ਦੇ ਬਲਵਿੰਦਰ ਸੈਣੀ ਹੱਤਿਆਕਾਂਡ ਨਾਲ ਜੁੜੇ ਮਾਮਲੇ ਵਿੱਚ ਮੁੱਖ ਮੁਲਜ਼ਮ ਕ੍ਰਿਸ਼ਨ ਨੂੰ ਸਫੀਦੋਂ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਸਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਅਸ਼ੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਦੌਰਾਨ ਪੁਲੀਸ ਕ੍ਰਿਸ਼ਨ ਤੋਂ ਪਤਾ ਲਗਾਏਗੀ ਕਿ ਉਸਨੇ ਇਸ ਹੱਤਿਆ ਨੂੰ ਕਿਸ ਪ੍ਰਕਾਰ ਅੰਜਾਮ ਦਿੱਤਾ। ਉਸਦੇ ਪਿੱਛੇ ਉਸਦੀ ਕੀ ਮਨਸ਼ਾ ਸੀ ਅਤੇ ਇਸ ਹੱਤਿਆਕਾਂਡ ਵਿੱਚ ਕਿੰਨੇ ਹੋਰ ਲੋਕ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਇੱਕ ਹੀ ਮੁਲਜ਼ਮ ਸਾਹਮਣੇ ਆਇਆ ਹੈ। ਹੋਰ ਮੁਲਜ਼ਮਾਂ ਬਾਰੇ ਜਾਣਨ ਲਈ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਪੁੱਛਗਿੱਛ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।