ਪੱਤਰ ਪ੍ਰੇਰਕ
ਕੁਰੂਕਸ਼ੇਤਰ, 10 ਦਸੰਬਰ
ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਕਿਡਨੀ ਦੇ ਮਰੀਜ਼ਾਂ ਤੇ ਉਨ੍ਹਾਂ ਦੇ ਸਕੇ ਸਬੰਧੀਆਂ ਨੂੰ ਡਾਇਲਸਿਸ ਬਾਰੇ ਜਾਗਰੂਕ ਕੀਤਾ ਗਿਆ। ਮਸ਼ੀਨਾਂ ਦੀ ਦੇਖਭਾਲ ਨਾਲ ਜੁੜੀ ਵਿਸ਼ੇਸ਼ ਜਾਣਕਾਰੀ ਫ੍ਰੀਸੇਨੀਅਸ ਮੈਡੀਕਲ ਕੇਅਰ ਵੱਲੋਂ ਡਾਇਲਸਿਸ ਸੈਂਟਰ ਦੇ ਡਾਕਟਰਾਂ ਨੂੰ ਦਿੱਤੀ ਗਈ। ਟੀਮ ਦੇ ਇੰਚਾਰਜ ਰਾਜੇਸ਼ ਚਾਖੋ ਅਤੇ ਅਤੁਲ ਕੁਮਾਰ ਨੇ ਟੈਕਨੀਸ਼ੀਅਨ ਟੀਮ ਨੂੰ ਦੱਸਿਆ ਕਿ ਬਿਹਤਰ ਅਤੇ ਲਾਗ ਰਹਿਤ ਡਾਇਲਾਸਿਸ ਦੇ ਨਿਯਮਾਂ ਅਨੁਸਾਰ ਮਸ਼ੀਨਾਂ ਅਤੇ ਫਿਲਟਰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ, ਇਸ ਲਈ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਰਾਜੇਸ਼ ਚਾਖੋ ਨੇ ਕਿਹਾ ਕਿ ਡਾਇਲਸਿਸ ਸੈਂਟਰ ਨੂੰ ਵੀ ਸਾਫ਼ ਅਤੇ ਧੂੜ ਰਹਿਤ ਰੱਖਿਆ ਜਾਣਾ ਚਾਹੀਦਾ ਹੈ।ਟੈਕਨੀਸ਼ੀਅਨ ਟੀਮ ਨੇ ਦੱਸਿਆ ਕਿ ਮਰੀਜ਼ਾਂ ਨੂੰ ਮੈਡੀਕਲ ਮਾਪਦੰਡਾਂ ਅਨੁਸਾਰ ਆਦੇਸ਼ ਹਸਪਤਾਲ ਦੇ ਡਾਇਲਸਿਸ ਸੈਂਟਰ ਵਿੱਚ ਡਾਇਲਸਿਸ ਦਿੱਤੀ ਜਾ ਰਹੀ ਹੈ। ਡਾਇਲਸਿਸ ਸੈਂਟਰ ਦੇ ਇੰਚਾਰਜ ਡਾ. ਨਿਖਿਲ ਨੇ ਟੈਕਨੀਸ਼ੀਅਨ ਟੀਮ ਨੂੰ ਦੱਸਿਆ ਕਿ ਡਾਇਲਸਿਸ ਤੋਂ ਪਹਿਲਾਂ ਮਰੀਜ਼ ਦੇ ਵਜ਼ਨ ਦੀ ਜਾਂਚ ਕਰਨੀ ਲਾਜ਼ਮੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਦੀ ਕੋਸ਼ਿਸ਼ ਹੈ ਕਿ ਗੁਰਦੇ ਦੇ ਮਰੀਜ਼ਾਂ ਨੂੰ ਘੱਟ ਖਰਚੇ ’ਤੇ ਬਿਹਤਰੀਨ ਡਾਇਲਸਿਸ ਮੁਹੱਈਆ ਕਰਵਾਏ ਜਾਣ। ਇਸ ਮੌਕੇ ਟੈਕਨੀਸ਼ੀਅਨ ਪੀਟਰ, ਪ੍ਰਭਜੋਤ ਕੌਰ ਗਿੱਲ, ਰੋਹਿਤ ਹਾਜ਼ਰ ਸਨ।