ਏਲਨਾਬਾਦ: ਨਵਜੋਤੀ ਸਕੂਲ ਦੀ ਵਿਦਿਆਰਥਣ ਵਿਭਾਵਨਾ ਨੇ ਰੀ-ਚੈਕਿੰਗ ਦੌਰਾਨ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ ਸੀਨੀਅਰ ਸੈਕੰਡਰੀ ਪ੍ਰੀਖਿਆ ਵਿੱਚ ਪੂਰੇ ਹਰਿਆਣਾ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ ਕਾਰਜਕਾਰੀ ਨਿਰਦੇਸ਼ਕ ਕਰੁਣ ਮਹਿਤਾ ਨੇ ਦੱਸਿਆ ਕਿ ਰੀ-ਚੈਕਿੰਗ ਦਾ ਨਤੀਜਾ 22 ਅਗਸਤ ਨੂੰ ਐਲਾਨਿਆ ਗਿਆ ਹੈ। ਵਿਭਾਵਨਾ ਨੇ 99.2 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ ਅਤੇ ਹਿਸਾਬ ਵਿਸ਼ੇ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ। ਅੱਜ ਸਕੂਲ ਪ੍ਰਬੰਧਕ ਕਮੇਟੀ ਵਲੋਂ ਵਿਭਾਵਨਾ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਈਸ਼ ਕੁਮਾਰ ਮਹਿਤਾ, ਨਿਰਦੇਸ਼ਕ ਕੇਐਲ ਗੁਪਤਾ, ਕਰੁਣ ਮਹਿਤਾ ਮੌਜੂਦ ਸਨ। -ਪੱਤਰ ਪ੍ਰੇਰਕ