ਟੋਹਾਣਾ (ਪੱਤਰ ਪ੍ਰੇਰਕ): ਨਸ਼ਾ ਤਸਕਰੀ ਦੀ ਪੇਸ਼ੀ ਭੁਗਤਨ ਆਏ ਰਾਜਸਥਾਨ ਵਾਸੀ ਕੋਲੋਂ ਪੁਲੀਸ ਟੀਮ ਨੇ 75 ਗਰਾਮ ਹੈਰੋਇਨ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਹੁੱਡਾ ਪੁਲੀਸ ਚੌਕੀ ਪ੍ਰਭਾਰੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਨਸ਼ਾ ਤਸਕਰ ਦੀ ਪਛਾਣ ਦੀਪਕ ਵਾਸੀ ਪਿੰਡ ਮਿਸ਼ਰੋਲੀ ਜ਼ਿਲ੍ਹਾ ਝੀਲਵਾੜਾ (ਰਾਜਸਥਾਨ) ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ’ਤੇ ਪਹਿਲਾਂ ਹੀ ਨਸ਼ਾ ਤਸਕਰੀ ਦਾ ਕੇਸ਼ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਿਹਾ ਹੈ। ਪੁਲੀਸ ਮੁਤਾਬਕ ਫਤਿਹਾਬਾਦ ਅਦਾਲ਼ਤ ਤਾਰੀਖ਼ ’ਤੇ ਹੈਰੋਇਨ ਤਸਕਰੀ ਦੀ ਮਿਲੀ ਪੱਕੀ ਰਿਪੋਰਟ ’ਤੇ ਪੁਲੀਸ ਉਸਦੀ ਨਿਗਰਾਨੀ ਕਰ ਰਹੀ ਸੀ। ਪੁਲੀਸ ਮੁਤਾਬਕ ਉਹ ਦਿੱਲੀ ਤੋਂ 75 ਗਰਾਮ ਹੈਰੋਇਨ ਲੈ ਕੇ ਅਦਾਲਤ ਪੁੱਜਾ ਸੀ ਤੇ ਜੇਲ੍ਹ ਦੇ ਜਾਣਕਾਰ ਦਾ ਟੋਹਾਣਾ ਤੋਂ ਮੋਟਰਸਾਈਕਲ ਲੈਕੇ ਫਤਿਹਾਬਾਦ ਜਾ ਰਿਹਾ ਸੀ ਕਿ ਪੁਲੀਸ ਟੀਮ ਨੇ ਉਸ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਪੁਲੀਸ ਰਿਮਾਂਡ ਲੈ ਕੇ ਹੈਰੋਇਨ ਤਸਕਰ ਦੇ ਖਰੀਦਦਾਰ ਨੂੰ ਵੀ ਤਸਕਰੀ ਦੇ ਕੇਸ ਵਿੱਚ ਨੱਥੀ ਕਰਨ ਲਈ ਜਾਂਚ ਕਰ ਰਹੀ ਹੈ।