ਫਰੀਦਾਬਾਦ: ਇੱਥੇ 85 ਤੋਂ ਵੱਧ ਔਰਤਾਂ ਨੂੰ ਉਨ੍ਹਾਂ ਦੀਆਂ ਐਡਿਟ ਕੀਤੀਆਂ ਅਸ਼ਲੀਲ ਫੋਟੋਆਂ ਫੇਸਬੁੱਕ ਅਤੇ ਵਟਸਐਪ ’ਤੇ ਭੇਜ ਕੇ ਇੰਟਰਨੈੱਟ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਦੇ ਮੁਲਜ਼ਮ ਨੂੰ ਆਈਟੀ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੇ ਮੋਬਾਈਲ ’ਚੋਂ 485 ਅਸ਼ਲੀਲ ਵੀਡੀਓਜ਼ ਪਾਈਆਂ ਗਈਆਂ, ਜਦੋਂ ਕਿ ਫੇਸਬੁੱਕ ਮੈਸੇਂਜਰ ’ਤੇ 60 ਅਤੇ ਵਟਸਐਪ ’ਤੇ 25 ਔਰਤਾਂ ਨਾਲ ਅਸ਼ਲੀਲ ਚੈਟਿੰਗ ਪਾਈਆਂ ਗਈਆਂ। ਮੁਲਜ਼ਮ ਗਣੇਸ਼ ਦੀ ਉਮਰ ਕਰੀਬ 42 ਸਾਲ ਹੈ ਅਤੇ ਉਹ ਟਰੱਕ ਡਰਾਈਵਰ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸ ਨੂੰ ਵਟਸਐਪ ’ਤੇ ਮੈਸੇਜ ਆਇਆ ਸੀ ਜਿਸ ਵਿੱਚ ਉਸ ਦਾ ਚਿਹਰਾ ਅਸ਼ਲੀਲ ਫੋਟੋ ਨਾਲ ਜੋੜਿਆ ਗਿਆ ਸੀ। -ਪੱਤਰ ਪ੍ਰੇਰਕ