ਪੱਤਰ ਪ੍ਰੇਰਕ
ਜੀਂਦ, 15 ਮਈ
ਕਰੋਨਾ ਮਹਾਮਾਰੀ ਦੇ ਚਲਦੇ ਇੱਥੇ ਕੁੱਝ ਲੋਕਾਂ ਵੱਲੋਂ ਕਰੋਨਾ ਨਾਲ ਸਬੰਧਤ ਟੀਕੇ ਅਤੇ ਆਕਸੀਜਨ ਦੀ ਕਾਲਾਬਾਜ਼ਾਰੀ ਕੀਤੇ ਜਾਣ ਦੇ ਸਮਾਚਾਰ ਮਿਲ ਰਹੇ ਹਨ। ਕਾਲਾਬਾਜ਼ਾਰੀ ਰੋਕਣ ਲਈ ਡੀਸੀ ਡਾ. ਆਦਿਤਯ ਦਹੀਆ ਨੇ ਜੀਂਦ ਰੋਡਵੇਜ਼ ਡਿੱਪੂ ਦੇ ਮਹਾ ਪ੍ਰਬੰਧਕ ਬਜਿੰਦਰ ਸਿੰਘ ਨੂੰ ਨੋਡਲ ਅਧਿਕਾਰੀ ਬਣਾਇਆ ਹੋਇਆ ਹੈ। ਕੱਲ ਰਾਤੀਂ 9 ਵਜੇ ਜੀਂਦ ਰੋਡਵੇਜ਼ ਦੇ ਨਵੇਂ ਬੱਸ ਅੱਡੇ ਕੋਲ ਜੀਐੱਮ ਰੋਡਵੇਜ਼ ਬਜਿੰਦਰ ਸਿੰਘ ਦੁਆਰਾ ਰੈਮਡੇਸਿਵਿਰ ਟੀਕੇ ਨੂੰ 42 ਹਜ਼ਾਰ ਰੁਪਏ ਵਿੱਚ ਵੇਚਣ ਵਾਲੇ ਰਾਮਕੇਸ਼ ਨਾਂ ਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਾਮਕੇਸ਼ ਕਰੋਨਾ ਮਹਾਮਾਰੀ ਦੇ ਚਲਦੇ ਰੈਮਡੇਸਿਵਿਰ ਦੇ ਟੀਕੇ ਦੀ ਕਾਲਾਬਾਜ਼ਾਰੀ ਕਰ ਰਿਹਾ ਹੈ।