ਨਿਜੀ ਪੱਤਰ ਪ੍ਰੇਰਕ
ਅੰਬਾਲਾ, 22 ਅਗਸਤ
ਪੱਛਮੀ ਕਮਾਨ ਦੇ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਆਰਪੀ ਸਿੰਘ (ਪੀਵੀਐੱਸਐੱਮ, ਏਵੀਐੱਸਐੱਮ, ਵੀਐੱਸਐੱਮ) ਅੱਜ ਸਥਾਨਕ ਖੜਗਾ ਕੋਰ ਦੀਆਂ ਅਪਰੇਸ਼ਨਲ ਤਿਆਰੀਆਂ ਦਾ ਮੁਆਇਨਾ ਕਰਨ ਲਈ ਇੱਥੇ ਪਹੁੰਚੇ। ਖੜਗਾ ਕੋਰ ਦੇ ਜੀਓਸੀ ਲੈਫਟੀਨੈਂਟ ਜਨਰਲ ਐੱਨਐੱਸ ਰਾਜਾ ਸੁਬਰਾਮਨੀ ਉਨ੍ਹਾਂ ਦਾ ਸਵਾਗਤ ਕੀਤਾ। ਜੀਓਸੀ ਵੱਲੋਂ ਆਰਮੀ ਕਮਾਂਡਰ ਨੂੰ ਖੜਗਾ ਕੋਰ ਦੀਆਂ ਅਪਰੇਸ਼ਨਲ ਅਤੇ ਪ੍ਰਸ਼ਾਸਕੀ ਤਿਆਰੀਆਂ ਬਾਰੇ ਜਾਣੂ ਕਰਾਇਆ ਗਿਆ। ਆਰਮੀ ਕਮਾਂਡਰ ਨੇ ਖੜਗਾ ਕੋਰ ਦੇ ਪੇਸ਼ੇਵਾਰਾਨਾ ਉੱਚ ਮਿਆਰਾਂ ’ਤੇ ਤਸੱਲੀ ਪ੍ਰਗਟਾਈ।