ਮਹਾਂਵੀਰ ਮਿੱਤਲ
ਜੀਂਦ, 29 ਦਸੰਬਰ
ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਬਾਲ ਸ਼ਹੀਦਾਂ ਦੇ ਸਨਮਾਨ ਵਿੱਚ ਸੂਬੇ ਅੰਦਰ ਇੱਕ ਦਿਨ ‘ਬਾਲ ਸੰਧਿਆ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਐਲਾਨ 3 ਸਾਲ ਤੋਂ ਲੈ ਕੇ 16 ਸਾਲ ਤੱਕ ਦੀ ਉਮਰ ਵਿੱਚ ਦੇਸ਼ ਅਤੇ ਧਰਮ ਦੀ ਰੱਖਿਆ ਖਾਤਿਰ ਸ਼ਹੀਦ ਹੋਏ ਬਾਲ ਸ਼ਹੀਦਾਂ ਨੂੰ ਸਨਮਾਨ ਦਿਵਾਉਣ ਲਈ ਡੀਏਵੀ ਸੰਸਥਾਵਾਂ ਦੇ ਸੂਬਾਈ ਨਿਦੇਸ਼ਕ ਡਾ. ਧਰਮਦੇਵ ਵਿਦਿਆਰਥੀ ਅਤੇ ਹੋਰ ਸਮਾਜਿਕ ਸੰਗਠਨਾਂ ਨੂੰ ਮਿਲਾ ਕੇ ਬਣੀ ਬਾਲ ਬਹਾਦਰੀ ਸਨਮਾਨ ਸਮਿਤੀ ਵੱਲੋਂ ਜੀਂਦ ਵਿੱਚ ਕਰਵਾਏ ਇੱਕ ਸਮਾਗਮ ਦੌਰਾਨ ਕੀਤਾ। ਬਾਲ ਸ਼ਹੀਦਾਂ ਦੀ ਯਾਦ ਵਿੱਚ ਇੱਕ ਦਿਨ ‘ਇੱਕ ਸ਼ਾਮ ਬਾਲ ਬਹਾਦਰਾਂ ਦੇ ਨਾਮ’ ਦਾ ਐਲਾਨ ਕਰਨ ਉੱਤੇ ਡਾ. ਵਿਦਿਆਰਥੀ ਨੇ ਸ੍ਰੀ ਚੌਟਾਲਾ ਦਾ ਧੰਨਵਾਦ ਕੀਤਾ। ਡੀਏਵੀ ਸਕੂਲ ਵਿੱਚ ਹੋਏ ਉਕਤ ਸਮਾਗਮ ਵੱਖ-ਵੱਖ ਸਕੂਲਾਂ ਦੇ ਹਜ਼ਾਰਾਂ ਬੱਚੇ ਸ਼ਾਮਲ ਹੋਏ। ਹਵਨ ਯੱਗ ਮਗਰੋਂ ਸਮਾਗਮ ਮੌਕੇ ਉੱਪ ਮੁੱਖ ਮੰਤਰੀ ਨੇ ਡੀਏਵੀ ਸਕੂਲ ਦੀ ਲਾਇਬ੍ਰੇਰੀ ਲਈ 11 ਲੱਖ ਰੁਪਏ ਦੇਣ ਦਾ ਅਤੇ ਸਾਈਕਲ ਸਟੈਂਡ ਵੀ ਬਨਵਾਉਣ ਐਲਾਨ ਕੀਤਾ। ਇਸ ਮੌਕੇ ਉੱਤੇ ਡਾ. ਧਰਮਦੇਵ ਵਿਦਿਆਰਥੀ ਦੁਆਰਾ ਲਿਖੀ ਪੁਸਤਕਾ ‘ਨੰਨ੍ਹੇੇ ਫਰਿਸ਼ਤੇ’ ਵੀ ਲੋਕ ਅਰਪਣ ਕੀਤੀ ਗਈ।