ਗੁਰਦੀਪ ਸਿੰਘ ਭੱਟੀ
ਟੋਹਾਣਾ, 10 ਅਕਤੂਬਰ
ਹਰਿਆਣਾ ਸੂਬੇ ਵਿੱਚ ਪੰਚਾਇਤੀ ਚੋਣਾਂ ਨਵੰਬਰ ਵਿੱਚ ਹੋਣ ਦੀ ਸੰਭਾਵਨਾ ਹੈ। ਇਥੋਂ ਦੇ ਪਿੰਡ ਢਿੰਗਸਰਾ ਦੇ ਕਿਸਾਨ ਜੈ ਸਿੰਘ ਤਰੜ ਪੁੱਤਰ ਰਣਧੀਰ ਸਿੰਘ ਤਰੜ ਨੇ ਸਰਬਸਮੰਤੀ ਨਾਲ ਸਰਪੰਚ ਬਣਾਏ ਜਾਣ ਦੀ ਸੂਰਤ ਵਿੱਚ ਪੰਚਾਇਤੀ ਫੰਡ ਵਿੱਚੋਂ ਪਿੰਡ ਦੇ ਵਿਕਾਸ ਲਈ ਦੋ ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਸਬੰਧੀ ਜਾਰੀ ਵੀਡੀਓ ਦੀ ਚਰਚਾ ਹੋ ਰਹੀ ਹੈ। ਪਿੰਡ ਢਿੰਗਸਰਾ ਦੇ ਇੱਕ ਕਿਸਾਨ ਅਜੈਪਾਲ ਜਾਖੜ ਨੇ ਦੋ ਦਿਨ ਪਹਿਲਾਂ ਉਸਨੂੰ ਸਰਬਸਮੰਤੀ ਨਾਲ ਸਰਪੰਚ ਚੁਣੇ ਜਾਣ ’ਤੇ 21 ਲੱਖ ਰੁਪਏ ਦੇਣ ਦੀ ਵੀਡੀਓ ਵਾਇਰਲ ਹੋਈ ਸੀ। ਦੂਜੇ ਦਿਨ ਪਿੰਡ ਦੇ ਨੌਜਵਾਨ ਵਿਕਾਸ ਕੁਮਾਰ ਨੇ ਵੀ ਸਰਪੰਚ ਬਣਾਏ ਜਾਣ ’ਤੇ 51 ਲੱਖ ਰੁਪਏ ਦੇਣ ਦਾ ਵੀਡੀਓ ਜਾਰੀ ਕੀਤਾ ਸੀ। ਤੀਜੇ ਦਿਨ ਪਿੰਡ ਦੇ ਇੱਕ ਹੋਰ ਕਿਸਾਨ ਜੈ ਸਿੰਘ ਤਰੜ ਪੁੱਤਰ ਰਣਧੀਰ ਸਿੰਘ ਨੇ ਪਿੰਡ ਵਾਸੀਆਂ ਸਾਹਮਣੇ ਵੀਡੀਓ ਵਾਇਰਲ ਕਰਕੇ ਪੰਚਾਇਤੀ ਫੰਡ ਵਿੱਚ ਦੋ ਕਰੋੜ ਦੇਣ ਦੀ ਪੇਸ਼ਕਸ਼ ਕੀਤੀ ਹੈ।