ਜੀਂਦ: ਰੋਡਵੇਜ਼ ਡਿੱਪੂ ਜੀਂਦ ਦੇ ਜੀਐਮ ਗੁਲਾਬ ਸਿੰਘ ਨੇ ਦੱਸਿਆ ਹੈ ਕਿ ਡਰਾਈਵਰ ਅਤੇ ਕੰਡੇਕਟਰ ਅਪਣੇ ਰੂਟ ਉੱਤੇ ਚਲਦੇ ਸਮੇਂ ਬੱਸਾਂ ਉੱਤੇ ਸਾਈਨ ਬੋਰਡ ਨਹੀਂ ਲਗਾਉਂਦੇ ਸੀ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ ਅਤੇ ਇਸਦੀ ਸ਼ਿਕਾਇਤ ਯਾਤਰੀਆਂ ਨੇ ਜੀਐਮ ਰੋਡਵੇਜ਼ ਨੂੰ ਕੀਤੀ ਸੀ। ਡਰਾਈਵਰਾਂ ਅਤੇ ਕੰਡਕਟਰਾਂ ਨੂੰ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ ਕਿ ਹਰ ਡਰਾਈਵਰ ਅਤੇ ਕੰਡਕਟਰ ਨੂੰ ਅਪਣੀ ਬੱਸ ਰੂਟ ਉੱਤੇ ਲਿਜਾਉਣ ਤੋਂ ਪਹਿਲਾਂ ਬੱਸ ਉੱਤੇ ਰੂਟ ਸਬੰਧੀ ਸਾਈਨ ਬੋਰਡ ਲਗਾਉਣਾ ਲਾਜ਼ਮੀਂ ਹੋਵੇਗਾ। ਜੋ ਕੋਈ ਡਰਾਈਵਰ ਜਾਂ ਕੰਡਕਟਰ ਇਸ ਬੋਰਡ ਨੂੰ ਲਗਾਉਣ ਸਬੰਧੀ ਲਾਪ੍ਰਵਾਹੀ ਵਰਤੇਗਾ, ਉਸਦੇ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੀਐੱਮ ਨੇ ਕਿਹਾ ਕਿ ਬੋਰਡ ਨਾ ਲੱਗਣ ਕਾਰਨ ਰੋਡਵੇਜ਼ ਦੀ ਆਮਦਨੀ ਵਿੱਚ ਵੀ ਘਾਟਾ ਹੋਇਆ ਹੈ। -ਪੱਤਰ ਪ੍ਰੇਰਕ