ਪੱਤਰ ਪੇ੍ਰਕ
ਕਾਲਾਂਵਾਲੀ, 12 ਜੁਲਾਈ
ਇੱਥੋਂ ਦੀ ਸੀ.ਆਈ.ਏ. ਸਟਾਫ ਪੁਲੀਸ ਦੀ ਟੀਮ ਵੱਲੋਂ ਬਰਾਮਦ ਕੀਤੇ 10 ਕੁਇੰਟਲ 50 ਨਸ਼ੀਲੇ ਪਦਾਰਥ ਦੇ ਮਾਮਲੇ ’ਚ ਮੁੱਖ ਸਪਲਾਇਰ ਨੂੰ ਗਿ੍ਫਤਾਰ ਕੀਤਾ ਹੈ। ਸੀ.ਆਈ.ਏ. ਕਾਲਾਂਵਾਲੀ ਦੇ ਇੰਚਾਰਜ ਰਾਜਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਮੁੱਖ ਸਪਲਾਇਰ ਦੀ ਪਛਾਣ ਇਰਫਾਨ ਖਾਨ ਉਰਫ ਫੁਰਕਾਨ ਜ਼ਿਲਾ ਰਤਲਾਮ (ਮੱਧ ਪ੍ਰਦੇਸ਼) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਸੀ.ਆਈ.ਏ ਇੰਚਾਰਜ ਨੇ ਦੱਸਿਆ ਕਿ ਰਿਮਾਂਡ ਦੌਰਾਨ ਫੜੇ ਗਏ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਭੁੱਕੀ ਤਸਕਰੀ ਦੇ ਨੈੱਟਵਰਕ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।