ਪੱਤਰ ਪ੍ਰੇਰਕ
ਯਮੁਨਾਨਗਰ, 5 ਦਸੰਬਰ
ਗੁਰੂ ਤੇਗ ਬਹਾਦਰ ਨਗਰ ਦੀ ਸਸੋਲੀ ਮਾਜਰੀ ਵਿੱਚ ਬਿਨਾਂ ਨਾਂ ਦੇ ਚਲ ਰਹੇ ਕਲੀਨਿਕ ’ਤੇ ਗੈਰਕਾਨੂੰਨੀ ਢੰਗ ਨਾਲ ਗਰਭਪਾਤ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਦੰਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕਲੀਨਿਕ ’ਤੇ ਛਾਪਾ ਮਾਰ ਕੇ ਗੁਰਨਾਮ ਸਿੰਘ ਅਤੇ ਉਸ ਦੀ ਪਤਨੀ ਕੁਸੁਮ ਲਤਾ ਨੂੰ ਮੌਕੇ ’ਤੇ ਪਕੜਿਆ ਤਾਂ ਉਸ ਸਮੇਂ ਦੋ ਔਰਤਾਂ ਵੀ ਮੌਜੂਦ ਸਨ। ਕਲੀਨਿਕ ਦੀ ਜਾਂਚ ਕਰਨ ’ਤੇ ਉੱਥੇ ਖੂਨ ਨਾਲ ਭਰੇ ਸਰਜੀਕਲ ਔਜ਼ਾਰ ਮਿਲੇ, ਜਿਸ ’ਤੇ ਮਹਿਲਾ ਡਾਕਟਰ ਨੇਂਸੀ ਅਗਰਵਾਲ ਨੇ ਉਸ ਨੂੰ ਸਿਵਲ ਹਸਪਤਾਲ ਜਾ ਕੇ ਉਸ ਦਾ ਅਲਟਰਾ ਸਾਊਂਡ ਕੀਤਾ ਤਾਂ ਉਸ ਦੇ ਪੇਟ ਵਿੱਚ 12-13 ਹਫ਼ਤੇ ਦਾ ਮਰਿਆ ਭਰੁਣ ਪਾਇਆ ਗਿਆ।