ਪੱਤਰ ਪ੍ਰੇਰਕ
ਫਰੀਦਾਬਾਦ, 24 ਜੁਲਾਈ
ਸ਼ਹਿਰ ਦੇ ਐੱਨਆਈਟੀ ਇਲਾਕੇ ਦੇ ਐੱਨਐੱਚ-2 ਖੇਤਰ ਦੇ ਜੇ ਬਲਾਕ ’ਚੋਂ ਲੰਘਦੀ ਸੜਕ ਉਪਰ ਖੜ੍ਹੀ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਕਾਰ ਨੂੰ ਅੱਗ ਲੱਗਣ ਦੇ ਅੱਧੇ ਘੰਟੇ ਮਗਰੋਂ ਫਰੀਦਾਬਾਦ ਦਾ ਅੱਗ ਬੁਝਾਊ ਦਸਤਾ ਪਹੁੰਚਿਆ, ਜਿਸ ਨੇ ਅੱਗ ’ਤੇ ਕਾਬੂ ਪਾਇਆ। ਸਵੇਰੇ ਗੌਲਫ ਕਲੱਬ ਐੱਨਆਈਟੀ ਦੇ ਪਿਛਲੇ ਪਾਸੇ ਕੰਧ ਕੋਲ ਚਿੱਟੇ ਰੰਗ ਦੀ ਕਾਰ ਖੜ੍ਹੀ ਕੀਤੀ ਹੋਈ ਸੀ, ਜਿਸ ਨੂੰ ਅਚਾਨਕ ਅੱਗ ਲੱਗ ਗਈ ਤੇ ਅੱਗ ਦੀਆਂ ਲਪਟਾਂ ਨਿਕਲੀਆਂ। ਗੋਲਫ ਕਲੱਬ ਦੀ ਕੰਧ ਦੇ ਨਾਲ ਖੜ੍ਹੇ ਦਰਖ਼ੱਤ ਵੀ ਨੁਕਸਾਨੇ ਗਏ। ਕਾਰ ਵਿੱਚੋਂ 4 ਹਲਕੇ ਧਮਾਕੇ ਵੀ ਸੁਣਾਈ ਦਿੱਤੇ, ਜੋ ਮੰਨਿਆ ਜਾ ਰਿਹਾ ਹੈ ਕਿ ਟਾਈਰਾਂ ਵਿੱਚੋਂ ਹੋਏ। ਐੱਨਆਈਟੀ ਦੀ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਾਰ ਮਾਲਕ ਨਾਲ ਰਾਬਤਾ ਬਣਾਇਆ ਗਿਆ ਹੈ।