ਗੁੜਗਾਉਂ: ਇੱਥੋਂ ਦੇ ਬਿਨੋਲਾ ਪਿੰਡ ਵਿੱਚ ਸਥਾਪਿਤ ਆਟੋ ਪਾਰਟਸ ਦੀ ਇੱਕ ਫੈਕਟਰੀ ਵਿੱਚ ਅਚਾਨਕ ਅੱਜ ਤੜਕੇ 4.30 ਵਜੇ ਅੱਗ ਲੱਗ ਗਈ। ਇਸ ਦੌਰਾਨ ਦਰਜ਼ਨ ਤੋਂ ਵੱਧ ਅੱਗ ਬੁਝਾਊ ਗੱਡੀਆਂ ਨੇ ਪੰਜ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ਕਾਰਨ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ। -ਪੀਟੀਆਈ