ਪੱਤਰ ਪ੍ਰੇਰਕ
ਫਰੀਦਾਬਾਦ, 14 ਮਈ
ਇਸ ਜ਼ਿਲ੍ਹੇ ਦੇ ਆਨੰਗਪੁਰ ਪਿੰਡ ਵਿੱਚ ਇੱਕ ਰਸਾਇਣ ਗੁਦਾਮ ਵਿੱਚ ਅੱਗ ਲੱਗ ਗਈ ਤੇ ਛੇਤੀ ਉਹ ਭੜਕ ਉੱਠੀ। ਫਰੀਦਾਬਾਦ ਅੱਗ ਬੁਝਾਊ ਦਸਤੇ ਵੱਲੋਂ 15 ਇੰਜਣ ਮੌਕੇ ਉਪਰ ਭੇਜੇ ਗਏ। ਗੁਆਂਢੀਆਂ ਨੇ ਦੱਸਿਆ ਕਿ ਰਸਾਇਣ ਦੇ ਡਰੰਮ ਉੱਥੇ ਬਣੇ ਗੋਦਾਮ ਵਿੱਚ ਰੱਖੇ ਹੋਏ ਸਨ ਜੋ ਅੱਗ ਫੜ ਗਏ। ਇਹ ਪਿੰਡ ਸੂਰਜਕੁੰਡ ਕੋਲ ਪਹਾੜੀ ਇਲਾਕੇ ਦੇ ਪੱਧਰੇ ਹਿੱਸੇ ਵਿੱਚ ਹੈ। ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ 5 ਡਰੰਮਾਂ ਵਿੱਚ ਅੱਗ ਕਿਵੇਂ ਲੱਗੀ। ਫੌਗ ਸਪਰੇਅ ਕਰਨਾ ਪਿਆ ਤਾਂ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਇੱਥੇ ਟੈਂਟ ਦਾ ਸਮਾਨ ਵੀ ਰੱਖਿਆ ਹੋਇਆ ਸੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਡੇਅਰੀ ਫਾਰਮ ਵਿੱਚ ਗਾਵਾਂ ਮਰੀਆਂ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਗਾਵਾਂ ਦੇ ਇੱਕ ਡੇਅਰੀ ਫਾਰਮ ਵਿੱਚ ਅੱਗ ਲੱਗਣ ਕਾਰਨ ਕਰੀਬ 20 ਗਾਵਾਂ ਸੜ ਗਈਆਂ। ਦਿੱਲੀ ਫਾਇਰ ਸਰਵਿਸ ਨੂੰ ਦੁਪਹਿਰੇ ਸਵਾ ਵਜੇ ਦੇ ਕਰੀਬ ਸੂਚਨਾ ਮਿਲੀ ਕਿ ਰੋਹਿਣੀ ਦੇ ਸਾਵਦਾ ਪਿੰਡ ਵਿੱਚ ਡੇਅਰ ਫਾਰਮ ਵਿੱਚ ਅੱਗ ਲੱਗ ਗਈ। ਤੁਰੰਤ 7 ਅੱਗ ਬੁਝਾਊ ਇੰਜਣ ਮੌਕੇ ਉਪਰ ਭੇਜੇ ਗਏ। ਦਿੱਲੀ ਪੁਲੀਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਦਿੱਲੀ ਫਾਇਰ ਸਰਵਿਸ ਅਧਿਕਾਰੀਆਂ ਨਾਲ ਸ਼ੁਰੂ ਕੀਤੀ ਗਈ।