ਏਲਨਾਬਾਦ: ਪਿੰਡ ਤਲਵਾੜਾ ਖੁਰਦ ਵਿੱਚ ਕੱਲ੍ਹ ਪਸ਼ੂ ਵਪਾਰੀਆਂ ਅਤੇ ਪਸ਼ੂ ਮੰਡੀ ਸੰਚਾਲਕਾਂ ਵਿਚਕਾਰ ਹੋਏ ਝਗੜੇ ਵਿੱਚ ਪੁਲੀਸ ਨੇ 16 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਬੇਹਰਵਾਲਾ ਪਿੰਡ ਵਿੱਚ ਪਸ਼ੂ ਮੰਡੀ ਵਿੱਚ ਕੁਝ ਵਪਾਰੀ ਆਪਣੇ ਪਸ਼ੂ ਲੈ ਕੇ ਜਾ ਰਹੇ ਸਨ ਤਾਂ ਏਲਨਾਬਾਦ ਵਿੱਚ ਲੱਗਣ ਵਾਲੀ ਪਸ਼ੂ ਮੰਡੀ ਦੇ ਸੰਚਾਲਕਾਂ ਵੱਲੋਂ ਉਨ੍ਹਾਂ ਦਾ ਰਸਤਾ ਰੋਕਦਿਆ ਉਨ੍ਹਾਂ ਨੂੰ ਆਪਣੇ ਪਸ਼ੂ ਏਲਨਾਬਾਦ ਮੰਡੀ ਵਿੱਚ ਵੇਚਣ ਲਈ ਮਜਬੂਰ ਕੀਤਾ ਗਿਆ ਸੀ। ਇਸ ਦੌਰਾਨ ਏਲਨਾਬਾਦ-ਹਨੂੰਮਾਨਗੜ੍ਹ ਰੋਡ ’ਤੇ ਕਰੀਬ 4 ਘੰਟੇ ਤੱਕ ਜਾਮ ਲੱਗਿਆ ਰਿਹਾ। ਅੱਜ ਪੁਲੀਸ ਨੇ ਰਸਤਾ ਰੋਕਣ ਵਾਲੇ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਵਾਲੇ ਲੋਕਾਂ ਖ਼ਿਲਾਫ਼ ਏਐਸਆਈ ਸ਼ੁਭਾਸ ਚੰਦਰ ਦੀ ਸ਼ਿਕਾਇਤ ਤੇ ਸੋਨੂੰ, ਕਰਨ ਸਿੰਘ, ਹਰਦੀਪ ਸਿੰਘ, ਸਵਰਨਜੀਤ ਸਿੰਘ, ਕਰਮਜੀਤ ਸਿੰਘ, ਚਰਨਜੀਤ ਸਿੰਘ, ਭਾਗੀਰਥ, ਗੁਰਮੀਤ ਸਿੰਘ, ਪਾਲਾ ਰਾਮ, ਪਵਨ ਕੁਮਾਰ, ਮਹਿੰਦਰ ਸਿੰਘ, ਗੁਰਮੁੱਖ ਸਿੰਘ, ਅਤਰ ਸਿੰਘ, ਤਰਸੇਮ ਸਿੰਘ, ਪ੍ਰਗਟ ਸਿੰਘ, ਕੌਰਾ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ