ਫਰੀਦਾਬਾਦ: ਪੁਲੀਸ ਨੇ ਇੱਕ ਵਿਅਕਤੀ ਕੋਲੋਂ 530 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਮੁਲਜ਼ਮ ਦੀ ਪਛਾਣ ਚਿਰੰਜੀ ਲਾਲ ਵਾਸੀ ਸੀਕਰੀ (ਫਰੀਦਾਬਾਦ) ਵਜੋਂ ਹੋਈ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਚਾਵਲਾ ਕਲੋਨੀ ਦੇ ਫੁਟਪਾਥ ’ਤੇ ਸਬਜ਼ੀ ਮੰਡੀ ਵਿੱਚ ਆ ਕੇ ਗਾਂਜਾ ਵੇਚਦਾ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਉਸ ਦੇ ਕਬਜ਼ੇ ਵਿੱਚੋਂ ਗਾਂਜੇ ਦੀਆਂ 50 ਦੇ ਕਰੀਬ ਬੋਰੀਆਂ ਬਰਾਮਦ ਕੀਤੀਆਂ। ਇਨ੍ਹਾਂ ਦਾ ਵਜ਼ਨ 530 ਗ੍ਰਾਮ ਸੀ। ਉਸ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। – ਪੱਤਰ ਪ੍ਰੇਰਕ