ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 15 ਦਸੰਬਰ
ਡੇਢ ਏਕੜ ਜ਼ਮੀਨ ਦੇ ਫ਼ਰਜ਼ੀ ਦਸਤਾਵੇਜ਼ ਦਿਖਾ ਕੇ 5 ਲੱਖ ਦੀ ਕਥਿਤ ਧੋਖਾਧੜੀ ਕਿਤੀ ਗਈ ਹੈ। ਦਿੱਲੀ ਵਾਸੀ ਕੁਲਵੰਤ ਸਿੰਘ ਨੇ ਅੰਬਾਲਾ ਕੈਂਟ ਪੁਲੀਸ ਨੂੰ ਦੱਸਿਆ ਕਿ ਮੁਹਾਲੀ ਵਾਸੀ ਭੁਪਿੰਦਰ ਸਿੰਘ ਨੇ ਖ਼ੁਦ ਨੂੰ ਪ੍ਰਾਪਰਟੀ ਡੀਲਰ ਦੱਸਦਿਆਂ ਅੰਬਾਲਾ ਸ਼ਹਿਰ ਦੀ ਵੀਨਾ ਨਾਲ ਮਿਲਵਾਇਆ ਕਿ ਉਹ ਜ਼ੀਰਕਪੁਰ ਦੀ ਡੇਢ ਏਕੜ ਜ਼ਮੀਨ ਵੇਚਣਾ ਚਾਹੁੰਦੀ ਹੈ ਤੇ 6 ਕਰੋੜ ਰੁਪਏ ਵਿੱਚ ਸੌਦਾ ਤੈਅ ਕਰ ਲਿਆ। ਇਕਰਾਰਨਾਮੇ ਤੋਂ ਬਾਅਦ ਉਸ ਨੇ 16 ਫਰਵਰੀ ਨੂੰ ਵੀਨਾ ਨੂੰ 4 ਲੱਖ ਰੁਪਏ ਨਕਦ ਅਤੇ ਇਕ ਲੱਖ ਰੁਪਏ ਉਸ ਦੇ ਖਾਤੇ ਵਿੱਚ ਪੁਆ ਦਿੱਤੇ। ਜਦੋਂ ਉਹ ਦੋ ਕਰੋੜ ਰੁਪਏ ਦੀ ਦੂਜੀ ਕਿਸ਼ਤ ਦੇਣ ਲਈ ਜ਼ੀਰਕਪੁਰ ਪਹੁੰਚਿਆ ਤਾਂ ਪਤਾ ਲੱਗਾ ਕਿ ਜ਼ਮੀਨ ਦੀ ਮਾਲਕ ਵੀਨਾ ਨਹੀਂ ਹੈ। ਜ਼ਮੀਨ ਦੇ ਦਸਤਾਵੇਜ਼ ਫ਼ਰਜ਼ੀ ਨਿਕਲੇ। ਪੁਲੀਸ ਨੇ ਭੁਪਿੰਦਰ ਸਿੰਘ ਅਤੇ ਵੀਨਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।