ਟੋਹਾਣਾ: ਰੋਹਤਕ ਸ਼ਹਿਰ ਵਿੱਚ ਮੁਰਦਿਆਂ ਦਾ ਦਰਬਾਰ ਹੁੱਡਾ ਦੇ ਸੈਕਟਰ-6 ਵਿੱਚ ਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਰੋਹਤਕ ਸ਼ਹਿਰ ਵਿੱਚ 102 ਸਾਲਾ ਦੂਲੀਚੰਦ ਨੇ ‘ਥਾਰਾ ਫੁਫਾ ਜੀਵੈ ਸੈ’ ਦੀ ਸਫ਼ਲਤਾ ਤੋਂ ਬਾਅਦ ‘ਆਪ’ ਦੇ ਜੈਹਿੰਦ ਤੇ ਦੁਲੀਚੰਦ ਨੇ ਸੂੁਬੇ ਦੇ ਉਨ੍ਹਾਂ ਬਜ਼ੁਰਗਾਂ ਦਾ ਦਰਬਾਰ ਲਾਉਣ ਦਾ ਫੈਸਲਾ ਲਿਆ ਹੈ ਜਿਹੜੇ ਆਪਣੇ ਆਪ ਨੂੰ ਜ਼ਿੰਦਾ ਸਾਬਤ ਕਰਕੇ ਪੈਨਸ਼ਨ ਬਹਾਲੀ ਲਈ ਦਫ਼ਤਰਾਂ ਵਿੱਚ ਧੱਕੇ ਖਾ ਰਹੇ ਹਨ। ਜੈਹਿੰਦ ਵੱਲੋਂ ਜਾਰੀ ਸੂਚਨਾ ਵਿੱਚ ਕਿਹਾ ਗਿਆ ਹੈ ਕਿ ਕਈ ਬਜ਼ੁਰਗਾਂ ਨੂੰ ਮ੍ਰਿਤਕ ਐਲਾਨ ਕੇ ਪੈਨਸ਼ਨ ਬੰਦ ਕਰ ਦੇਣ ਸਬੰਧੀ ਸਮਾਜ ਭਲਾਈ ਵਿਭਾਗ ਦੀਆਂ ਅੱਖਾਂ ਖੋਲ੍ਹਣ ਲਈ ਮੁਰਦਿਆਂ ਦਾ ਦਰਬਾਰ ਲਾ ਕੇ ਸਰਕਾਰ ਨੂੰ ਸੰਦੇੇਸ਼ ਦੇਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਕੱਲਾ ਦੁਲੀਚੰਦ ਜਿੰਦਾ ਨਹੀਂ ਸਗੋਂ ਸੈਕੜੇ ਫੂਫੇ ਜਿਉਂਦੇ ਹਨ ਜਿਨ੍ਹਾਂ ਨੂੰ ਵਿਭਾਗ ਮ੍ਰਿਤਕ ਐਲਾਨ ਚੁੱਕਿਆ ਹੈ। -ਪੱਤਰ ਪ੍ਰੇਰਕ