ਪੱਤਰ ਪ੍ਰੇਰਕ
ਟੋਹਾਣਾ, 24 ਫਰਵਰੀ
ਨਸ਼ਾ ਵਿਰੋਧੀ ਮੁਹਿੰਮ ਤਹਿਤ ਸੀਆਈਏ ਟੀਮ ਨੇ ਕੌਮੀ ਸੜਕ-9 ਦੇ ਪਿੰਡ ਖਾਰਾਖੇੜੀ ਨਾਕੇ ’ਤੇ ਕਾਰ ਵਿੱਚੋਂ 8 ਥੈਲੇ ਗਾਂਜੇ ਦੇ ਭਰੇ ਹੋਏ ਫੜੇ। ਇਨ੍ਹਾਂ ਥੈਲਿਆਂ ਵਿੱਚ ਗਾਂਜੇ ਦਾ ਭਾਰ 201 ਕਿੱਲੋ 450 ਗਰਾਮ ਦੱਸਿਆ ਗਿਆ ਹੈ। ਡੀਐੱਸਪੀ ਅਜਾਇਬ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਾਰ ਸਵਾਰ ਦੋ ਤਸਕਰ ਰਾਮਨਿਵਾਸ ਉਰਫ਼ ਕਾਲ ਨਿਵਾਸੀ ਭੁਨਾ ਤੇ ਧਰਮਵੀਰ ਨਿਵਾਸੀ ਕ੍ਰਿਸ਼ਨਾ ਕਲੋਨੀ ਭੱਠੂਕਲਾਂ ਵਿਸ਼ਾਖਾਪਟਨਮ ਤੋਂ ਇਹ ਗਾਂਜਾ ਲੈ ਕੇ ਆਏ ਸਨ। ਉਨ੍ਹਾਂ ਦੀ ਕਾਰ ਨੂੰ ਹਿਸਾਰ ਤਕ ਨਵੀਨ ਕੁਮਾਰ, ਹਿਮਾਂਸ਼ੂ ਤੇ ਕੁਲਦੀਪ ਨੇ ਪਾਇਲਟ ਕਰਕੇ ਅੱਗੇ ਤੋਰਿਆ। ਉਨ੍ਹਾਂ ਦੱਸਿਆ ਕਿ ਗਾਂਜਾ ਤਸਕਰ ਭੂਨਾ ਦੇ ਕੁਲਦੀਪ ਉਰਫ ਫਿਗੋ ਦੇ ਜਾਨਕਾਰ ਵਿਸ਼ਾਖਾਪਟਨਮ ਤੋਂ ਗਾਂਜੇ ਦੀ ਖੇਪ ਲੈ ਕੇ ਆਉਂਦੇ ਹਨ। ਪੁਲੀਸ ਨੇ ਪੰਜ ਤਸਕਰਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਦੋ ਨਸ਼ਾ ਤਸਕਰ ਗ੍ਰਿਫ਼ਤਾਰ
ਟੋਹਾਣਾ (ਪੱਤਰਪ੍ਰੇਰਕ): ਜ਼ਿਲ੍ਹਾ ਪੁਲੀਸ ਦੀ ਨਸ਼ਾ ਵਿਰੋਧੀ ਮੁੰਹਿਮ ਦੌਰਾਨ ਪਿੰਡ ਅਕਾਂਵਾਲੀ ਚੈਕਿੰਗ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਤੋਂ 480 ਨਸ਼ੇ ਦੀਆਂ ਗੋਲੀਆਂ ਤੇ 984 ਨਸ਼ੇ ਦੇ ਕੈਪਸੂਲ ਬਰਾਮਦ ਕਰਕੇ ਕੇਸ ਦਰਜ ਕੀਤਾ ਗਿਆ ਹੈ। ਡੀਐੱਸਪੀ ਸੁਭਾਸ਼ ਚੰਦ ਨੇ ਦੱਸਿਆ ਕਿ ਤਸਕਰਾਂ ਦੀ ਪਛਾਣ ਸੁਰੇਸ਼ ਕੁਮਾਰ ਤੇ ਸੰਦੀਪ ਪਿੰਡ ਜੋਧਕਾਂ ਜ਼ਿਲ੍ਹਾ ਸਿਰਸਾ ਵਜੋਂ ਹੋਈ ਹੈ। ਤਸਕਰਾਂ ਦੇ ਰਿਮਾਂਡ ਦੌਰਾਨ ਨਸ਼ਾ ਸਪਲਾਇਰ ਤੇ ਖਰੀਦਦਾਰਾਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਵੇਗਾ।