ਪ੍ਰਧਾਨ ਦੇ ਸਹੁਰੇ ਵੱਲੋਂ ਫਾਹਾ ਲੈਣ ’ਤੇ 14 ਨਾਮਜ਼ਦ

ਪ੍ਰਧਾਨ ਦੇ ਸਹੁਰੇ ਵੱਲੋਂ ਫਾਹਾ ਲੈਣ ’ਤੇ 14 ਨਾਮਜ਼ਦ

ਪੱਤਰ ਪ੍ਰੇਰਕ

ਟੋਹਾਣਾ, 17 ਅਕਤੂਬਰ

ਜਾਖਲ ਨਗਰਪਾਲਿਕਾ ਦਫ਼ਤਰ ਵਿੱਚ ਫਾਹਾ ਲੈਣ ਵਾਲੇ ਨਗਰਪਾਲਿਕਾ ਪ੍ਰਧਾਨ ਸੀਮਾ ਗੋਇਲ ਦੇ ਸਹੁਰੇ ਨੌਹਰਚੰਦ ਗੋਇਲ ਦਾ ਪਰਿਵਾਰਕ ਮੈਂਬਰਾਂ ਤੇ ਉਸ ਦੇ ਹਮਾਇਤੀਆਂ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਡੀਐੱਸਪੀ ਬਿਰਮ ਸਿੰਘ ਨੇ ਪਰਿਵਾਰ ਦੇ ਮੈਂਬਰਾਂ ਨੂੰ ਮਨਾਉਣ ਦੇ ਯਤਨ ਕੀਤੇ ਪਰ ਪਰਿਵਾਰ 8 ਕੌਂਸਲਰਾਂ ਸਮੇਤ ਕਰੀਬ 14 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਤੇ ਉਨ੍ਹਾਂ ਵੱਲੋਂ ਵਸੂਲ ਪੈਸੇ ਵਾਪਸ ਕਰਨ ਦੀ ਮੰਗ ਕਰ ਰਿਹਾ ਹੈ। ਨੋਹਰਚੰਦ ਗੋਇਲ ਦੇ ਪੁੱਤਰ ਮੁਕੇਸ਼ ਕੁਮਾਰ ਦੀ ਸ਼ਿਕਾਇਤ ’ਤੇ ਜਾਖਲ ਪੁਲੀਸ ਨੇ 14 ਵਿਅਕੀਤਆਂ ਨੂੰ ਨੌਹਰਚੰਦ ਦੀ ਮੌਤ ਲਈ ਨਾਮਜ਼ਦ ਕੀਤਾ ਹੈ। ਪ੍ਰਧਾਨ ਸੀਮਾ ਗੋਇਲ ਤੇ ਉਸ ਦੇ ਪਤੀ ਮੁਕੇਸ਼ ਕੁਮਾਰ ਨੇ ਡੀਐੱਸਪੀ ਨੂੰ ਸਪਸ਼ਟ ਕੀਤਾ ਕਿ ਚਾਰ ਵਜੇ ਤਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰੋ ਵਰਨਾ ਉਹ ਮ੍ਰਿਤਕ ਨੌਹਰਚੰਦ ਗੋਇਲ ਦੀ ਲਾਸ਼ ਮੁੱਖ ਸੜਕ ਤੇ ਰੱਖ਼ ਕੇ ਧਰਨਾ ਦੇਣਗੇ।

ਖ਼ਬਰ ਲਿਖੇ ਜਾਣ ਤੱਕ ਸਸਕਰ ਲਈ ਪਰਿਵਾਰ ਰਾਜ਼ੀ ਨਹੀਂ ਹੋਇਆ ਸੀ। ਨਾਮਜ਼ਦ ਕੀਤੇ ਵਿਅਕੀਤਆਂ ਵਿੱਚ ਕੌਂਸਲਰ ਹਰਵਿੰਦਰ ਸਿੰਘ ਲਾਲਾ, ਕੌਂਸਲਰ ਮੋਨਿਕਾ ਗੋਇਲ, ਅਨਿਲ ਗੋਇਲ ਉਰਫ਼ ਕਾਲਾ, ਸਤੀਸ਼ ਉਰਫ਼ ਭੋਲਾ, ਕੌਂਸਲਰ ਕੀਰਤੀ ਗੋਇਲ, ਸੀਤਾਰਾਮ ਮਿੱਤਲ, ਕੌਂਸਲਰ ਗੋਬਿੰਦਰਾਮ ਬਾਜ਼ੀਗਰ, ਕੌਂਸਲਰ ਸਵਾਤੀ ਰਾਣੀ, ਕੌਂਸਲਰ ਵਿਕਰਮ, ਕੌਂਸਲਰ ਵਿਕਰਮ ਸੈਣੀ, ਅਮਿੱਤ ਕੁਮਾਰ, ਵਿਕਾਸ ਕਾਮਰਾ ਨੀਤੀ, ਪੁਨੀਸ ਬਾਂਸਲ ਉਰਫ਼ ਗੋਪਾ ਸ਼ਾਮਲ ਹਨ। ਨਾਮਜ਼ਦ ਮੁਲਜ਼ਮ ਦੇ ਮ੍ਰਿਤਕ ਭਾਜਪਾ ਨਾਲ ਸਬੰਧਤ ਹੋਣ ਕਰਕੇ ਪਾਰਟੀ ਲਈ ਮੁਸ਼ਕਲਾਂ ਵਧ ਗਈਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All